ਕੈਲਗਰੀ ਪੁਲੀਸ ਦੇ ਸੁਪਰਡੈਂਟ ਜੈੱਫ ਬੈੱਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਭਾਈਚਾਰੇ ਵਿੱਚ ਵੱਖ-ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਹਨ। ਕੁਝ ਸ਼ੱਕੀਆਂ ਕੋਲ ਵੱਖ-ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਕਿਸੇ ਵੀ ਵਿਅਕਤੀ ਬਾਰੇ ਕੋਈ ਜਾਣਕਾਰੀ ਰੱਖਦੇ ਹਨ, ਤਾਂ ਤੁਰੰਤ ਸੰਪਰਕ ਕਰਨ।
ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ (ਜੋਸ਼ੀ), ਕਰਨਬੀਰ ਸਿੰਘ, ਅਮਨਦੀਪ ਸਿੰਘ (ਸਿੱਧੂ), ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲ੍ਹੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ, ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨ ਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ ਹੇਠ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ।
ਸਰਕਾਰੀ ਅੰਕੜਿਆਂ ਅਨੁਸਾਰ, ਅਪਰੈਲ 2025 ਤੋਂ ਹੁਣ ਤੱਕ ਕੈਲਗਰੀ ਵਿੱਚ ਜਬਰੀ ਵਸੂਲੀ ਨਾਲ ਸਬੰਧਿਤ 49 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 19 ਮਾਮਲਿਆਂ ਵਿੱਚ ਘਰਾਂ, ਵਪਾਰਕ ਅਦਾਰਿਆਂ ਜਾਂ ਗੱਡੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਨਾਲ ਜੁੜੀਆਂ ਨੌਂ ਗੋਲ਼ੀਬਾਰੀ ਦੀਆਂ ਵਾਰਦਾਤਾਂ ਹੋਈਆਂ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਬਿਆਨ ਕਰਦੀਆਂ ਹਨ। ਹੁਣ ਤੱਕ ਇਸ ਮਾਮਲੇ ਵਿੱਚ 16 ਵਿਅਕਤੀਆਂ ਵਿਰੁੱਧ 56 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ।
ਜਾਂਚ ਅਧਿਕਾਰੀਆਂ ਮੁਤਾਬਕ ਇਹ ਅਪਰਾਧੀ ਸੋਸ਼ਲ ਮੀਡੀਆ, ਫ਼ੋਨ ਕਾਲਾਂ ਅਤੇ ਹੋਰ ਆਨਲਾਈਨ ਮਾਧਿਅਮ ਰਾਹੀਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀ ਰਕਮ ਦੀ ਮੰਗ ਕਰਦੇ ਹਨ। ਪੈਸੇ ਨਾ ਦੇਣ ਦੀ ਸੂਰਤ ਵਿੱਚ ਅਗਵਾ, ਹਥਿਆਰਾਂ ਦੀ ਨੋਕ ‘ਤੇ ਧਮਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਲਗਰੀ ਪੁਲੀਸ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਪੁਲੀਸ ਨੇ ਪੀੜਤਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਅਪਰਾਧੀਆਂ ਨੂੰ ਫਿਰੌਤੀ ਦੀ ਰਕਮ ਨਾ ਦੇਣ, ਸਗੋਂ ਧਮਕੀਆਂ ਦੇ ਸਬੂਤ ਸੰਭਾਲ ਕੇ ਤੁਰੰਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਪਹੁੰਚ ਕਰਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਇਸ ਗਿਰੋਹ ਦਾ ਮੁਕੰਮਲ ਖ਼ਾਤਮਾ ਨਹੀਂ ਹੋ ਜਾਂਦਾ, ਇਹ ਮੁਹਿੰਮ ਜਾਰੀ ਰਹੇਗੀ।
]]>ਪਰਵਾਸੀ ਭਾਰਤੀ ਜਗਮਨ ਸਮਰਾ ਨੇ ਅੱਜ ਸਾਂਝੀ ਕੀਤੀ ਵੀਡੀਓ ’ਚ ਕਿਹਾ ਕਿ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਕੁੱਟਮਾਰ ਅਤੇ ਅਪਮਾਨ ਤੋਂ ਰੋਹ ’ਚ ਆ ਕੇ ਵੀਡੀਓਜ਼ ਲੀਕ ਕੀਤੀਆਂ ਹੈ। ਸਮਰਾ ਨੇ ਇੱਕ ਤਰੀਕੇ ਨਾਲ ਵਾਇਰਲ ਵੀਡੀਓ ਦੇ ਲੀਕ ਹੋਣ ’ਚ ਮਾਲੀਵਾਲ ਦੀ ਭੂਮਿਕਾ ਦੱਸੀ ਹੈ। ਸਮਰਾ ਨੇ ਇਹ ਵੀ ਕਿਹਾ ਕਿ ਸਵਾਤੀ ਮਾਲੀਵਾਲ ਵੱਲੋਂ ਹੋਰ ਵੀਡੀਓਜ ਵੀ ਭੇਜੀਆਂ ਗਈਆਂ ਹਨ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਵਿਵਾਦਿਤ ਵੀਡੀਓ ਮਾਮਲੇ ’ਚ ਜਗਮਨ ਸਮਰਾ ਨੂੰ ਘੇਰਿਆ ਸੀ।
ਮੁੱਖ ਮੰਤਰੀ ਨੇ ਜਗਮਨ ਸਮਰਾ ਦੀ ਨਕਲੀ ਮਾਸਕ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਅਤੇ ਵਿਵਾਦਿਤ ਵੀਡੀਓ ਨੂੰ ਨਕਲੀ ਮਾਸਕ ਪਾ ਕੇ ਤਿਆਰ ਕੀਤੇ ਜਾਣ ਦੀ ਗੱਲ ਸੀ। ਅੱਜ ਜਗਮਨ ਸਮਰਾ ਨੇ ਨਕਲੀ ਮਾਸਕ ਵਾਲੀ ਗੱਲ ਨੂੰ ਨਕਾਰ ਦਿੱਤਾ ਹੈ। ਅੱਜ ਦੀ ਵੀਡੀਓ ’ਚ ਸਮਰਾ ਨੇ ਮੁੱਖ ਮੰਤਰੀ ਨਾਲ ਪੁਰਾਣੀ ਸਾਂਝ ਹੋਣ ਦਾ ਜ਼ਿਕਰ ਵੀ ਕੀਤਾ ਹੈ। ਸਮਰਾ ਨੇ ਆਉਂਦੇ ਦਿਨਾਂ ’ਚ ਹੋਰ ਵੀਡੀਓਜ ਵੀ ਨਸ਼ਰ ਹੋਣ ਦਾ ਦਾਅਵਾ ਕੀਤਾ ਹੈ।
ਹੁਣ ਜਦੋਂ ਸਵਾਤੀ ਮਾਲੀਵਾਲ ਦਾ ਨਾਮ ਵਾਇਰਲ ਵੀਡੀਓ ਨਾਲ ਜਗਮਨ ਸਮਰਾ ਨੇ ਜੋੜ ਦਿੱਤਾ ਹੈ ਤਾਂ ਇਸ ਦੇ ਸਿਆਸੀ ਰੰਗ ਵੀ ਆਉਂਦੇ ਦਿਨਾਂ ’ਚ ਉੱਘੜਨਗੇ। ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਅੱਜ ਜਗਮਨ ਸਮਰਾ ਦੀ ਵੀਡੀਓ ਨੂੰ ਸੋਸ਼ਲ ਮੰਚਾਂ ’ਤੇ ਸਾਂਝਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਸੀ। ਸਮਰਾ ਵੱਲੋਂ ਸਵਾਤੀ ਮਾਲੀਵਾਲ ਦਾ ਹਵਾਲਾ ਦਿੱਤੇ ਜਾਣ ਤੋਂ ਹੁਣ ਇਹ ਮਾਮਲਾ ਨਵਾਂ ਮੋੜਾ ਲੈਣ ਲੱਗਿਆ ਹੈ।
ਹਾਲਾਂਕਿ ਸਮਰਾ ਦੇ ਦਾਅਵੇ ’ਤੇ ਸਵਾਤੀ ਮਾਲੀਵਾਲ ਨੇ ਹਾਲੇ ਤੱਕ ਆਪਣਾ ਕੋਈ ਪੱਖ ਨਹੀਂ ਰੱਖਿਆ ਹੈ ਪ੍ਰੰਤੂ ਵਿਵਾਦਿਤ ਵੀਡੀਓ ਨੂੰ ਲੈ ਕੇ ਕੋਈ ਸਿਆਸੀ ਖਿਚੜੀ ਰਿੱਝਣ ਵੱਲ ਜ਼ਰੂਰ ਇਸ਼ਾਰਾ ਜਾਪਦਾ ਹੈ। ਚੇਤੇ ਰਹੇ ਕਿ ਜਗਮਨ ਸਮਰਾ ’ਤੇ 28 ਨਵੰਬਰ 2020 ਨੂੰ ਫ਼ਿਰੋਜ਼ਪੁਰ ’ਚ 65 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਹ ਇਸ ਸਬੰਧ ’ਚ ਫ਼ਰੀਦਕੋਟ ਜੇਲ੍ਹ ’ਚ ਬੰਦ ਸੀ। ਉਸ ਵਕਤ ਜੇਲ੍ਹ ਸਟਾਫ਼ ਨੂੰ ਚਕਮਾ ਦੇ ਕੇ ਸਮਰਾ ਫ਼ਰਾਰ ਹੋ ਗਿਆ ਸੀ।
]]>

ਅਕਾਲ ਅਕੈਡਮੀ ਵੱਲੋਂ ਅਜੈਪਾਲ ਸਿੰਘ ਧਾਲੀਵਾਲ ਦਾ ਮਾਊਂਟ ਐਵਰੇਸਟ ਨੂੰ ਸਫਲਤਾਪੂਰਵਕ ਫਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਬਣਨ ਦੀ ਇਤਿਹਾਸਕ ਪ੍ਰਾਪਤੀ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਉਨ੍ਹਾਂ ਦੀ ਇਹ ਵਿਲੱਖਣ ਉਪਲਬਧੀ ਹਿੰਮਤ, ਦ੍ਰਿੜ੍ਹ ਇਰਾਦੇ, ਅਨੁਸ਼ਾਸਨ ਅਤੇ ਉਤਕ੍ਰਿਸ਼ਟਤਾ ਪ੍ਰਤੀ ਅਟੁੱਟ ਵਚਨਬੱਧਤਾ ਦੀ ਮਿਸਾਲ ਹੈ। ਐਵਰੇਸਟ ਤੋਂ ਵਾਪਸੀ ਦੌਰਾਨ ਜਾਨਲੇਵਾ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਉਨ੍ਹਾਂ ਨੇ ਅਸਾਧਾਰਣ ਸਹਿਨਸ਼ੀਲਤਾ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਦੁਨੀਆ ਭਰ ਦੇ ਸਿੱਖਾਂ ਅਤੇ ਹੋਰ ਭਾਈਚਾਰਿਆਂ ਲਈ ਪ੍ਰੇਰਣਾ ਦਾ ਸਰੋਤ ਬਣ ਕੇ ਉਭਰਿਆ।
ਅਕਾਲ ਅਕੈਡਮੀ ਨੇ ਇਸ ਇਤਿਹਾਸਕ ਉਪਲਬਧੀ ਨੂੰ ਸਮੂਹ ਵਿਸ਼ਵ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਸੰਸਥਾ ਨੇ ਕਿਹਾ ਕਿ ਅਜੈਪਾਲ ਸਿੰਘ ਧਾਲੀਵਾਲ ਦੀ ਇਹ ਕਾਮਯਾਬੀ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾਦਾਇਕ ਉਦਾਹਰਨ ਹੈ, ਜੋ ਇਹ ਸਾਬਤ ਕਰਦੀ ਹੈ ਕਿ ਮਿਹਨਤ, ਸਮਰਪਣ, ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੀ ਇਹ ਇਤਿਹਾਸਕ ਜਿੱਤ ਨਾ ਸਿਰਫ਼ ਸਿੱਖ ਕੌਮ ਦਾ ਸਿਰ ਉੱਚਾ ਕਰਦੀ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ।
]]>ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਰਾਸ਼ਟਰਪਤੀ ਨੂੰ ਤੁਰੰਤ ਸਟੇਜ ਤੋਂ ਹਟਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਸੀ।
ਟਰੰਪ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਹ ਘਬਰਾਏ ਨਹੀਂ ਸਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਇਸ ਜ਼ਿੱਦ ਕਾਰਨ ਸੁਰੱਖਿਆ ਏਜੰਟਾਂ ਨੂੰ ਮੁਸ਼ਕਲ ਪੇਸ਼ ਆਈ। ਰਾਸ਼ਟਰਪਤੀ ਨੇ ਕਿਹਾ, “ ਮੈਂ ਉਨ੍ਹਾਂ ਲਈ ਕੰਮ ਆਸਾਨ ਨਹੀਂ ਕਰ ਰਿਹਾ ਸੀ। ਏਜੰਟ ਵਾਰ-ਵਾਰ ਮੈਨੂੰ ਜ਼ਮੀਨ ’ਤੇ ਲੇਟਣ ਲਈ ਕਹਿ ਰਹੇ ਸਨ। ਅਖੀਰ ਮੈਂ ਅਤੇ ਫਸਟ ਲੇਡੀ ਹੇਠਾਂ ਬੈਠ ਗਏ ਅਤੇ ਉਹ ਸਾਨੂੰ ਬਾਹਰ ਲੈ ਗਏ।”
]]>ਬਿੱਲ ਵਿੱਚ ਐੱਚ-1ਬੀ ਵੀਜ਼ਾ ਪ੍ਰੋਗਰਾਮ ਲਈ ਕਈ ਸਖ਼ਤ ਸੁਧਾਰਾਂ ਦੀ ਤਜਵੀਜ਼ ਹੈ। ਇਨ੍ਹਾਂ ਵਿੱਚ ਸਾਲਾਨਾ ਕੋਟਾ 65,000 ਤੋਂ ਘਟਾ ਕੇ 25,000 ਕਰਨਾ, ਘੱਟੋ-ਘੱਟ ਤਨਖ਼ਾਹ 2,00,000 ਅਮਰੀਕੀ ਡਾਲਰ ਸਾਲਾਨਾ ਤੈਅ ਕਰਨਾ ਅਤੇ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਦੇ ਅਮਰੀਕਾ ਆਉਣ ’ਤੇ ਪਾਬੰਦੀ ਲਾਉਣਾ ਸ਼ਾਮਲ ਹੈ। ਮੌਜੂਦਾ ਲਾਟਰੀ ਪ੍ਰਣਾਲੀ ਦੀ ਥਾਂ ਤਨਖ਼ਾਹ ਆਧਾਰਿਤ ਚੋਣ ਪ੍ਰਣਾਲੀ ਲਾਗੂ ਕਰਨ ਦੀ ਵੀ ਤਜਵੀਜ਼ ਹੈ।
ਅਧਿਕਾਰੀਆਂ ਨੇ ਮਾਰਚ 2024 ਵਿੱਚ ਸੰਘਾ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸਨੂੰ 100,000 ਡਾਲਰ ਦੇ ਬਾਂਡ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਪੈਰੀ ਦੀ ਮੌਤ ਵਿੱਚ ਉਸਦੀ ਖ਼ਾਸ ਭੂਮਿਕਾ ਲਈ ਚਾਰ ਹੋਰ ਸਹਿ-ਦੋਸ਼ੀਆਂ ਦੇ ਨਾਲ ਅਗਸਤ 2024 ਵਿੱਚ ਉਸ ‘ਤੇ ਦੁਬਾਰਾ ਦੋਸ਼ ਲਗਾਏ ਗਏ ਸਨ। ਉਸਦੀ ਅਗਸਤ 2024 ਦੀ ਗ੍ਰਿਫ਼ਤਾਰੀ ਤੋਂ ਬਾਅਦ, ਸੰਘਾ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ, ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਨਜ਼ਰਬੰਦ ਹੈ।
]]>ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਰੇ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਨਿਰਣਾਇਕ ਸਮਝੌਤੇ ਵਾਸਤੇ ਹੋਰ ਗੱਲਬਾਤ ਕਰਨ ਲਈ ਅਮਰੀਕਾ ਅਤੇ ਈਰਾਨ ਦੇ ਵਫ਼ਦਾਂ ਨੂੰ ਸ਼ੁੱਕਰਵਾਰ 10 ਅਪਰੈਲ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਵਿੱਚ ਇਰਾਨ ਦੇ ਰਾਜਦੂਤ ਰਜ਼ਾ ਅਮੀਰੀ ਮੁਗ਼ਦਾਮ ਨੇ ਆਪਣੇ ਦੇਸ਼ ਦੇ ਵਫ਼ਦ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ, ਪਰ ਨਾਲ ਹੀ ਇਜ਼ਰਾਇਲ ਵੱਲੋਂ ਕਥਿਤ ਜੰਗਬੰਦੀ ਦੀ ਉਲੰਘਣਾ ਕਾਰਨ ਆਪਣੇ ਦੇਸ਼ ਵਿੱਚ ਸ਼ਾਂਤੀ ਵਾਰਤਾ ਨੂੰ ਲੈ ਕੇ “ਸ਼ੰਕਿਆਂ” (scepticism) ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਐਕਸ (X) ‘ਤੇ ਕਿਹਾ, “ਡਿਪਲੋਮੈਟਿਕ ਪਹਿਲਕਦਮੀ ਨੂੰ ਸਾਬੋਤਾਜ ਕਰਨ ਲਈ ਇਜ਼ਰਾਇਲੀ ਸ਼ਾਸਨ ਵੱਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਾਰਨ ਇਰਾਨੀ ਜਨਤਕ ਰਾਏ ਦੇ ਸ਼ੰਕਿਆਂ ਦੇ ਬਾਵਜੂਦ, ਪੀਐੱਮ ਸ਼ਾਹਬਾਜ਼ ਸ਼ਰੀਫ ਵੱਲੋਂ ਦਿੱਤੇ ਸੱਦੇ ’ਤੇ ਇਰਾਨੀ ਪ੍ਰਸਤਾਵਿਤ 10 ਨੁਕਤਿਆਂ ਦੇ ਅਧਾਰ ‘ਤੇ ਗੰਭੀਰ ਗੱਲਬਾਤ ਲਈ ਇਸਲਾਮਾਬਾਦ ਪਹੁੰਚ ਰਿਹਾ ਹੈ।”
]]>ਉਨ੍ਹਾਂ ਕਿਹਾ, ‘‘ਮੈਂ ਸਾਰਿਆਂ ਨੂੰ ਫੋਨ ਕਰ ਕੇ ਇਰਾਨ ਮੁੱਦੇ ਬਾਰੇ ਗੱਲ ਕਰਨ ਲਈ ਸੱਦਿਆ। ਮੈਂ ਆਖਿਆ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੇ ਨਜ਼ਦੀਕ ਹੈ; ਜਾਂ ਤਾਂ ਅਸੀਂ ਇਸ ਨੂੰ ਅਣਗੌਲਿਆ ਕਰ ਦਈਏ ਜਾਂ ਫਿਰ ਪੱਛਮੀ ਏਸ਼ੀਆ ਵੱਲ ਕਦਮ ਵਧਾ ਕੇ ਵੱਡੀ ਸਮੱਸਿਆ ਦਾ ਨਿਬੇੜਾ ਕਰ ਸਕਦੇ ਹਾਂ।’’ ਟਰੰਪ ਨੇ ਹੈਗਸੇਥ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਸਭ ਤੋਂ ਪਹਿਲਾਂ ਕਦਮ ਚੁੱਕਣ ਲਈ ਆਖਿਆ ਸੀ ਕਿਉਂਕਿ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਨਹੀਂ ਦਿੱਤਾ ਜਾ ਸਕਦਾ।
]]>ਟਰੰਪ ਵੱਲੋਂ ਇਰਾਨ ਨੂੰ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਪੰਜ ਹੋਰ ਦਿਨ ਦਿੱਤੇ ਜਾਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਮੋਦੀ ਨੂੰ ਫੋਨ ’ਤੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਮੋਦੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਹ ਅੱਗੇ ਵੀ ਇਕ-ਦੂਜੇ ਦੇ ਸੰਪਰਕ ’ਚ ਰਹਿਣ ਲਈ ਸਹਿਮਤ ਹੋਏ ਹਨ।
]]>