ਅਲਬਰਟਾ ਨੂੰ ਵੱਖਰਾ ਮੁਲਕ ਬਣਾਉਣ ਦੀ ਮੰਗ ਉਠੀ

0
580

ਐਡਮਿੰਟਨ: ਕੈਨੇਡਾ ਦੇ ਚੋਣ ਕਮਿਸ਼ਨ ਕੋਲੋਂ ਆਪਣੀ ਨਵੀਂ ਪਾਰਟੀ ਦੀ ਮਾਨਤਾ ਲੈਣ ਵਾਲੀ ਵੂਈ ਐਗਜæਿਟ ਪਾਰਟੀ ਦੇ ਕਾਰਕੁਨਾਂ ਵਲੋਂ ਬੀਤੇ ਦਿਨ ਸੀਸਸ਼ਨ ਰੈਫਰੇਂਡਮ ਦੀ ਮੰਗ ਨੂੰ ਲੈ ਕੇ ਐਡਮਿੰਟਨ ‘ਚ ਇਕ ਰੈਲੀ ਕੀਤੀ ਗਈ। ਇਸ ਨਵੀਂ ਪਾਰਟੀ ਦੇ ਮੁੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਉਹ ਕੈਨੇਡਾ ਦੀ ਸਰਕਾਰ ਤੋਂ ਅਲਬਰਟਾ ਸਟੇਟ ਬਾਰੇ ਕਿਸੇ ਵੀ ਮਦਦ ਨਹੀਂ ਮੰਗਦੇ ਅਤੇ ਕੇਵਲ ਉਹ ਇਸ ਸੂਬੇ ਨੂੰ ਇਕ ਵੱਖਰੇ ਮੁਲਕ ਦੇ ਤੌਰ ‘ਤੇ ਆਜ਼ਾਦ ਹੋਣਾ ਮੰਨਦੇ ਹਨ। ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਕਿਸੇ ਵੀ ਸਰਕਾਰ ਨੇ ਅਲਬਰਟਾ ਦੇ ਲਈ ਕੁਝ ਨਹੀਂ ਕੀਤਾ ਤੇ ਨਾ ਹੀ ਇਸ ਸੂਬੇ ਦੀ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਾਰ ਲਈ। ਜੋ ਕਿ ਦੇਸ਼ ਦੀ ਅਰਥ ਵਿਵਸਥਾ ‘ਚ ਜ਼ੋਰਦਾਰ ਯੋਗਦਾਨ ਪਾਉਣ ਵਾਲਾ ਪਹਿਲਾ ਸੂਬਾ ਹੈ। ਇਸ ਰੈਲੀ ‘ਚ ਬੋਲਦਿਆਂ ਆਗੂਆਂ ਨੇ ਕਿਹਾ ਅਸੀਂ ਅਲਬਰਟਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਾਂ, ਕਿਉਂਕਿ ਕੈਨੇਡਾ ਦੀ ਮੌਜੂਦਾ ਸਰਕਾਰ ਨੂੰ ਵੀ ਸਾਡੇ ਸੂਬੇ ਨਾਲ ਕੋਈ ਮਤਲਬ ਨਹੀਂ ਹੈ। ਜæਿਕਰਯੋਗ ਹੈ ਕਿ ਕੈਨੇਡਾ ਦੇ ਸਾਰੇ ਤੇਲ ਤੇ ਗੈਸ ਦੀ ਗੱਲ ਕੀਤੀ ਜਾਵੇ ਤਾਂ ਅਲਬਰਟਾ ‘ਚ ਤਿੰਨ ਗੁਣਾਂ ਤੇਲ ਇਕੱਲਾ ਇਸ ਸੂਬੇ ‘ਚ ਪਾਇਆ ਜਾਂਦਾ ਹੈ। ਜੇਕਰ ਇਸ ਤੇਲ ਤੇ ਗੈਸ ਨੂੰ ਹੋਰਨਾਂ ਦੇਸ਼ਾਂ ‘ਚ ਭੇਜਣ ਵਾਲੀ ਪਾਈਪ ਦੀ ਗੱਲ ਕਰੀਏ, ਇਸ ਪਾਈਪ ਪਾਉਣ ਨੂੰ ਲੈ ਕੇ ਪਿਛਲੇ ਕਾਫ਼ੀ ਸਾਲਾਂ ਤੋਂ ਇਹ ਮਾਮਲਾ ਜਿਉਂ ਦੀ ਤਿਉਂ ਹੈ। ਇਸ ‘ਤੇ ਸਿਰਫ਼ ਅਤੇ ਸਿਰਫ਼ ਰਾਜਨੀਤੀ ਕੀਤੀ ਜਾਂਦੀ ਹੈ, ਜਿਸ ਨੂੰ ਲੈ ਕੇ ਇਸ ਸੂਬੇ ਦੇ ਵਸਨੀਕ ਕਾਫ਼ੀ ਪ੍ਰੇਸ਼ਾਨ ਹਨ। ਇਹੀ ਕਾਰਨ ਹੈ ਕਿ ਇਸ ਨੂੰ ਵੱਖਰਾ ਮੁਲਕ ਬਣਾਏ ਜਾਣ ਦੀ ਮੰਗ ਉੱਠੀ ਹੈ।