ਅਮਰੀਕੀ ਨਾਗਰਿਕਤਾ ਲੈਣੀ ਹੋਵੇਗੀ ਔਖੀ

0
2406

ਵਾਸ਼ਿੰਗਟਨ: ਯੂ.ਐਸ. ਸਿਟੀਜ਼ਨਸ਼ਿੱਪ ਤੇ ਇਮੀਗ੍ਰੇਸ਼ਨ ਸਰਵਿਸਜ਼ ਨੇ ਅਮਰੀਕੀ ਨਾਗਰਿਕਤਾ ਲੈਣ ਸਬੰਧੀ ਟੈਸਟ ਦੀ ਨਵੇਂ ਸਿਰੇ ਤੋਂ ਵਿਓਂਤਬੰਦੀ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਅਮਰੀਕੀ ਨਾਗਰਿਕਤਾ ਲੈਣੀ ਔਖੀ ਹੋ ਜਾਵੇਗੀ। ਅਮਰੀਕੀ ਨਾਗਰਿਕਤਾ ਲੈਣ ਲਈ ਇਹ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ।
ਦਸੰਬਰ ੨੦੨੦ ਜਾਂ ੨੦੨੧ ਦੇ ਸ਼ੁਰੂ ‘ਚ ਟੈਸਟ ਲਾਗੂ ਕਰਨ ਤੋਂ ਪਹਿਲਾਂ ਇਸ ਦਾ ਵੱਡੀ ਪੱਧਰ ‘ਤੇ ਅਧਿਐਨ ਕਰਕੇ ਦੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਘੋਖਿਆ ਜਾਵੇਗਾ। ਪ੍ਰਵਾਸੀ ਅਧਿਕਾਰਾਂ ਸਬੰਧੀ ਕਾਰਕੁੰਨਾਂ ਨੇ ਇਸ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹਾ ਹੋਣ ਨਾਲ ਬਹੁਤ ਸਾਰੇ ਪ੍ਰਵਾਸੀ ਅਮਰੀਕੀ ਨਾਗਰਿਕਤਾ ਲੈਣ ਤੋਂ ਵਾਂਝੇ ਹੋ ਜਾਣਗੇ।