ਬੁਢਾਪਾ ਰੋਕਣ ਦੀ ਨਵੀਂ ਥੇਰੈਪੀ

0
2137

ਬੁਢਾਪਾ ਆਉਣ ਦੀ ਰਫ਼ਤਾਰ ਹੋਲੀ ਕਰਨ ਲਈ ਇੱਕ ਨਵਾਂ ਅਧਿਐਨ ਕੀਤਾ ਹੈ। ਇਸਦਾ ਦਾਅਵਾ ਹੈ ਕਿ ੫੫ ਸਾਲ ਤੋਂ ਜ਼ਿਆਦਾ ਉਮਰ ਵਿੱਚ ਬਿਜਲੀ ਦੀ ਮਾਮੂਲੀ ਕਰੰਟ ਨਾਲ ਕੰਨ ਵਿੱਚ ਗੁਦਗੁਦੀ ਪੈਦਾ ਕਰਨ ਨਾਲ ਤੰਤਰਿਕਾ ਤੰਤਕ ਨੂੰ ਫਿਰ ਤੋਂ ਸੰਤੁਲਿਤ ਕੀਤਾ ਜਾ ਸਕਦਾ ਹੈ। ਇਸ ਨਵੀਂ ਥਰੈਪੀ ਨਾਲ ਸਿਹਤਮੰਦ ਰਹਿਣ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਜਿੰਦਗੀ ਦੀ ਗੁਣਵੱਤਾ, ਮੂਡ ਅਤੇ ਨੀਦ ਬਿਹਤਰ ਹੋ ਸਕਦੀ ਹੈ। ਵੇਗਸ ਨਰਵ ਸਟੀਮੁਲੇਸ਼ਨ ਨਾਂ ਦੀ ਇਸ ਥੈਰੇਪੀ ਜ਼ਰੀਏ ਕੰਨ ਵਿੱਚ ਮਾਮੂਲੀ ਪੱਧਰ ਤੇ ਕਰੰਟ ਦਿੱਤਾ ਜਾਂਦਾ ਹੈ।