ਨਿਊਜ਼ੀਲੈਂਡ ਵੱਲੋਂ ਪਰਵਾਸ ਨੀਤੀ ਨਰਮ, ਪਰਵਾਸੀ ਖੁਸ਼

0
1717
The most famous landmark in Wellington.

ਆਕਲੈਂਡ: ਨਿਊਜ਼ੀਲੈਂਡ ਸਰਕਾਰ ਨੇ ਆਪਣੀ ਪਰਵਾਸ ਨੀਤੀ ਵਿਚ ਨਰਮੀ ਲਿਆਉਂਦਿਆਂ ‘ਅਰੇਂਜਡ ਮੈਰਿਜ’ ਕਰਵਾਉਣ ਵਾਲੇ ਪਰਵਾਸੀਆਂ ਨੂੰ ਆਪਣੇ ਜੀਵਨ ਸਾਥੀਆਂ ਨੂੰ ਵਿਜ਼ਟਰ ਵੀਜ਼ੇ ’ਤੇ ਬੁਲਾਉਣ ਲਈ ਨਵੀਂ ਨੀਤੀ ਲਿਆਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਪਰਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਜੀਵਨ ਸਾਥੀਆਂ ਨੂੰ ਇੱਥੇ ਬੁਲਾਉਣ ਵਿਚ ਬੇਵੱਸ ਸਨ। ਨਿਊਜ਼ੀਲੈਂਡ ਦੇ ਇਮੀਗਰੇਸ਼ਨ ਵਿਭਾਗ ਨੇ 19 ਨਵੰਬਰ ਨੂੰ ਨਵੀਂ ਵੀਜ਼ਾ ਨੀਤੀ ਦਾ ਐਲਾਨ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਲੰਘੇ ਮਈ ਮਹੀਨੇ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਪਰਵਾਸ ਨੀਤੀ ਵਿਚ ਅਹਿਮ ਤਬਦੀਲੀ ਕਰ ਕੇ ਪਰਵਾਸੀਆਂ ਨੂੰ ਆਪਣੇ ਜੀਵਨ ਸਾਥੀਆਂ ਨੂੰ ਨਿਊਜ਼ੀਲੈਂਡ ਬੁਲਾਉਣ ਲਈ ਵਿਆਹੁਤਾ ਸਬੰਧਾਂ ਨੂੰ ਸਾਬਤ ਕਰਨ ਲਈ ਲੰਬੇ ਸਮੇਂ ਤੋਂ ਇਕੱਠੇ ਰਹਿਣ ਦੀ ਸ਼ਰਤ ਲਾ ਦਿੱਤੀ ਸੀ। ਇਸ ਸ਼ਰਤ ਕਾਰਨ ਬਹੁਤ ਸਾਰੇ ਪਰਵਾਸੀ ਨਿਰਾਸ਼ ਹੋ ਗਏ ਸਨ। ਹਰਵਿੰਦਰ ਸਿੰਘ ਪਿਛਲੇ ਅੱਠ ਸਾਲਾਂ ਤੋਂ ਇਥੇ ਰਹਿ ਰਿਹਾ ਹੈ ਅਤੇ ਆਪਣੀ ਪਤਨੀ ਲਈ ਵੀਜ਼ਾ ਪ੍ਰਾਪਤ ਕਰਨ ਲਈ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਨਾਕਾਮ ਰਿਹਾ ਹੈ।
ਹਰਵਿੰਦਰ ਸਿੰਘ ਕੋਲ ਸਥਾਈ ਰਿਹਾਇਸ਼ ਹੈ ਅਤੇ ਇਸੇ ਸਾਲ ਜਨਵਰੀ ਵਿਚ ਉਸ ਦਾ ਮਨਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ ਨਿਊਜ਼ੀਲੈਂਡ ਲਿਆਉਣ ਦੀ ਅਪਲਾਈ ਕੀਤਾ ਪਰ ਇਮੀਗਰੇਸ਼ਨ ਵਿਭਾਗ ਨੇ ਉਸ ਦੀ ਅਰਜ਼ੀ ਇਸ ਆਧਾਰ ’ਤੇ ਰੱਦ ਕਰ ਦਿੱਤੀ ਕਿ ਉਹ ਲੰਬੇ ਸਮੇਂ ਤੋਂ ਆਪਣੀ ਪਤਨੀ ਨਾਲ ਇਕੱਠੇ ਨਹੀਂ ਰਹਿ ਰਿਹਾ ਸੀ। ਟੈਕਸੀ ਕਾਰੋਬਾਰ ਕਰਦੇ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਮੀਗਰੇਸ਼ਨ ਦੀਆਂ ਨੀਤੀਆਂ ਕਾਰਨ ਉਹ ਬਹੁਤ ਮਾਯੂਸ ਹੋਇਆ ਸੀ।