ਰਿਚਮੰਡ ਦਾ ਪੰਜਾਬੀ ਵਿਧਾਇਕ ਬਣਿਆ ‘ਰਸੋਈਆ’

0
385

ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕਾ ਰਿਚਮੰਡ ਕੂਇਨਬਰੋ ਤੋਂ ਲਿਬਰਲ ਪਾਰਟੀ ਦੇ ਇਕਲੌਤੇ ਪੰਜਾਬੀ ਵਿਧਾਇਕ ਜਸ ਜੌਹਲ ਨੇ ਇਕ ਦਿਨ ਦਾ ਰਸੋਈਆ ਬਣ ਕੇ ਚੀਨੀ ਖਾਣਾ ਬਣਾਉਣ ਦੀ ਸਿਖਲਾਈ ਲਈ ਹੈ। ਵਿਧਾਇਕ ਜਸ ਜੌਹਲ ਨੇ ਇਹ ਖਾਣਾ ਬਣਾਉਣ ਦੇ ਗੁਰ ਚੀਨੀ ਮੂਲ ਦੇ ਉਘੇ ਸ਼ੈਫ ਕੋਲੀਨ ਫੂ ਤੋਂ ਸਿੱਖੇ ਹਨ। ਕੋਲੀਨ ਫੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਧਾਇਕ ਜੱਸ ਜੌਹਲ ਦੀ ਕਾਫੀ ਸਮੇਂ ਤੋਂ ਚੀਨੀ ਖਾਣਾ ਬਣਾਉਣ ਦੀ ਇੱਛਾ ਸੀ। ਉਨ੍ਹਾਂ ਦੱਸਿਆ ਕਿ ਜੱਸ ਨੂੰ ਉਨ੍ਹਾਂ ਆਪਣੇ ਘਰ ਬੁਲਾ ਕੇ ਚੀਨੀ ਖਾਣਾ ਬਣਾਉਣਾ ਸਿਖਾਇਆ ਹੈ।