ਧੋਨੀ ਨੂੰ ਪਿਛਲੇ ਸਾਲ ਵਰਲਡ ਕੱਪ ਤੋਂ ਬਾਅਦ ਹੀ ਸੰਨਿਆਸ ਲੈ ਲੈਣਾ ਚਾਹੀਦਾ ਸੀ-ਸ਼ੋਇਬ ਅਖਤਰ

0
971

ਦਿੱਲੀ: ਆਈਪੀਐਲ ਰੱਦ ਹੋਣ ਦੀ ਸੰਭਾਵਨਾ ਦੇ ਚਲਦੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਧੋਨੀ ਨੂੰ ਇੰਗਲੈਂਡ ਵਿਚ ਹੋਏ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਹੀ ਸੰਨਿਆਸ ਲੈ ਲੈਣਾ ਚਾਹੀਦਾ ਸੀ।
ਹਾਲਾਂਕਿ ਸ਼ੋਇਬ ਅਖਤਰ ਨੇ ਇਹ ਵੀ ਸਾਫ ਕੀਤਾ ਹੈ ਕਿ ਉਹ ਨਹੀਂ ਜਾਣਦੇ ਕਿ ਧੋਨੀ ਨੇ ਸੰਨਿਆਸ ਲੈਣ ਦਾ ਫੈਸਲਾ ਕਿਉਂ ਲਟਕਾ ਰੱਖਿਆ ਹੈ। ਅਖਤਰ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ 38 ਸਾਲ ਦੇ ਧੋਨੀ ਨੂੰ ਸ਼ਾਨਦਾਰ ਵਿਧਾਇਗੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਖਿਡਾਰੀ ਨੇ ਅਪਣੀ ਪੂਰੀ ਸਮਰੱਥਾ ਨਾਲ ਕ੍ਰਿਕਟ ਦੀ ਸੇਵਾ ਕੀਤੀ ਹੈ।
ਉਹਨਾਂ ਨੂੰ ਪੂਰੇ ਸਨਮਾਨ ਨਾਲ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ, ‘ਜੇਕਰ ਮੈਂ ਉਹਨਾਂ ਦੀ ਜਗ੍ਹਾ ਮੈਂ ਹੁੰਦਾ ਤਾਂ ਕਦੋਂ ਦਾ ਸੰਨਿਆਸ ਲੈ ਚੁੱਕਾ ਹੁੰਦਾ। ਮੈਂ ਛੋਟੇ ਫਾਰਮੇਟ ਵਿਚ ਤਿੰਨ-ਚਾਰ ਸਾਲ ਖੇਡ ਸਕਦਾ ਸੀ ਪਰ ਮੈਂ ਵਿਸ਼ਵ ਕੱਪ 2011 ਤੋਂ ਬਾਅਦ ਸੰਨਿਆਸ ਲੈ ਲਿਆ ਕਿਉਂਕਿ ਮੈਂ ਖੇਡ ਨੂੰ 100 ਫੀਸਦੀ ਨਹੀਂ ਦੇ ਸਕਿਆ ਸੀ। ਇਸ ਲਈ ਫੈਸਲੇ ਲਈ ਇੰਤਜ਼ਾਰ ਕਿਉਂ’।
ਧੋਨੀ ਨੇ ਪਿਛਲੇ ਸਾਲ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ ਤੋਂ ਬਾਅਦ ਤੋਂ ਹੀ ਕ੍ਰਿਕਟ ਦੇ ਮੈਦਾਨ ‘ਤੇ ਕਦਮ ਨਹੀਂ ਰੱਖਿਆ ਹੈ। ਧੋਨੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਤਿਆਰੀ ਜਰੂਰ ਸ਼ੁਰੂ ਕੀਤੀ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਆਈਪੀਐਲ ਹੋਣ ਦੀ ਸੰਭਾਵਨਾ ਬਹੁਤ ਘੱਟ ਰਹਿ ਗਈ ਹੈ।