ਭਾਰਤ ਵਿਚ ਸੀਏਏ ਵਿਰੁੱਧ ਹਿੰਸਾ ਦੌਰਾਨ ਤਿੰਨ ਮਰੇ

0
950

ਦਿੱਲੀ: ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਦੇ ਵਿਰੋਧ ਵਿਚ ਵੀਰਵਾਰ ਨੂੰ ਕਈ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਹੋਏ। ਇਸ ਦੌਰਾਨ ਉੱਤਰ ਪ੍ਰਦੇਸ਼ ਵਿਚ ਮਾਹੌਲ ਕਾਫ਼ੀ ਗਰਮਾ ਗਿਆ। ਇੱਥੇ ਵਿਰੋਧ ਪ੍ਰਦਰਸ਼ਨ ਦੇ ਨਾਂ ‘ਤੇ ਭੰਨਤੋੜ ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਕਈ ਪੁਲਿਸ ਮੁਲਾਜ਼ਮ ਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਹਿੰਸਕ ਝੜਪ ਦਰਮਿਆਨ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਬਿਹਾਰ, ਪੱਛਮੀ ਬੰਗਾਲ, ਅਸਾਮ ਤੇ ਮੇਘਾਲਿਆ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਲੋਕ ਸੜਕਾਂ ‘ਤੇ ਨਜ਼ਰ ਆਏ ਪਰ ਹਿੰਸਾ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਬੈਂਗਲੁਰੂ, ਮੁੰਬਈ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿਚ ਵੀ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਹੋਏ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਸੱਦੇ ‘ਤੇ ਨਾਗਰਿਕਤਾ ਸੋਧ ਕਾਨੂੰਨ ਦੇ ਨਾਂ ‘ਤੇ ਦਿੱਤੇ ਗਏ ਵਿਰੋਧ ਪ੍ਰਦਰਸ਼ਨ ਦੇ ਸੱਦੇ ਦੀ ਅੱਗ ਨੂੰ ਰਾਜਧਾਨੀ ਲਖਨਊ ਸਮੇਤ ਕਈ ਜ਼ਿਲਿ@ਆਂ ਵਿਚ ਫੈਲ ਗਈ। ਲਖਨਊ ਵਿਚ ਵਿਰੋਧ ਪ੍ਰਦਰਸ਼ਨ ਦੁਪਹਿਰ ਹੁੰਦਿਆਂ-ਹੁੰਦਿਆਂ ਅਗਜ਼ਨੀ, ਭੰਨਤੋੜ, ਪਥਰਾਅ ਤੇ ਫਾਇਰਿੰਗ ਵਿਚ ਤਬਦੀਲ ਹੋ ਗਿਆ। ਹੰਗਾਮਕਾਰੀਆਂ ਨੇ ਦਰਜਨਾਂ ਸਰਕਾਰੀ ਤੇ ਨਿੱਜੀ ਗੱਡੀਆਂ ਨੂੰ ਅੱਗ ਲਾ
ਦਿੱਤੀ। ਪੁਰਾਣੇ ਸ਼ਹਿਰ ਵਿਚ ਦੋ ਪੁਲਿਸ ਚੌਕੀਆਂ ਫੂਕ ਦਿੱਤੀਆਂ ਗਈਆਂ। ਹਿੰਸਾ ਵਿਚ ਹੁਸੈਨਾਬਾਦ ਇਲਾਕੇ ਵਿਚ ਮੁਹੰਮਦ ਵਕੀਲ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਸੰਭਲ ਵਿਚ ਵਿਰੋਧ ਨੇ ਹਿੰਸਕ ਰੂਪ ਧਾਰਨ ਕਰ ਲਿਆ ਤੇ ਹੰਗਾਮਾਕਾਰੀਆਂ ਨੇ ਤਿੰਨ ਬੱਸਾਂ ਨੂੰ ਸਾੜ ਦਿੱਤਾ।