ਅਮਰੀਕਾ, ਕੈਨੇਡਾ ਵੱਲੋਂ ਐਡਵਾਈਜ਼ਰੀ ਜਾਰੀ

0
1541

ਅਮਰੀਕਾ, ਬਰਤਾਨੀਆ, ਇਜ਼ਰਾਇਲ, ਕੈਨੇਡਾ ਤੇ ਸਿੰਗਾਪੁਰ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉੱਤਰ-ਪੂਰਬੀ ਭਾਰਤ ‘ਚ ਯਾਤਰਾ ਸਮੇਂ ਚੌਕਸ ਰਹਿਣ ਲਈ ਕਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਉੱਤਰ-ਪੂਰਬੀ ਭਾਰਤ ‘ਚ ਇਸ ਸਮੇਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦਿਆਂ ਇਨ੍ਹਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਅਮਰੀਕੀ ਸਰਕਾਰ ਨੇ ਪ੍ਰਦਰਸ਼ਨ ਦੇ ਮੁੱਖ ਕੇਂਦਰ ਅਸਾਮ ਲਈ ਅਧਿਕਾਰਤ ਯਾਤਰਾਵਾਂ ਅਸਥਾਈ ਤੌਰ ‘ਤੇ ਟਾਲ ਦਿੱਤੀਆਂ ਹਨ। ਬਰਤਾਨਵੀ ਸਰਕਾਰ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਉੱਤਰ-ਪੂਰਬੀ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਯਾਤਰਾ ਜ਼ਰੂਰੀ ਹੋਣ ‘ਤੇ ਬਰਤਾਨਵੀ ਨਾਗਰਿਕਾਂ ਨੂੰ ਚੌਕਣ ਰਹਿਣ ਲਈ ਕਿਹਾ ਹੈ। ਬਰਤਾਨੀਆ ਦੀ ਆਨਲਾਈਨ ਐਡਵਾਇਜ਼ਰੀ ਲਗਾਤਾਰ ਜੰਮੂ ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਸਲਾਹ ਦੇ ਰਹੀ ਹੈ।