ਓਂਟਾਰੀਓ ਸੂਬੇ ਨੂੰ ਹੁਨਰਮੰਦ ਕਿਰਤੀਆਂ ਦੀ ਲੋੜ

0
1112

ਓਂਟਾਰੀਓ ਸਰਕਾਰ ਵੱਲੋਂ ਫੈਡਰਲ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਸੂਬੇ ਵਿਚ ਹੁਨਰਮੰਦ ਲੇਬਰ ਦੀ ਕਮੀ ਨੂੰ ਦੂਰ ਕਰਨ ਵਾਸਤੇ ਇਕਨਾਮਿਕ ਇਮੀਗ੍ਰੈਂਟਸ ਦੀ ਗਿਣਤੀ ਦੁੱਗਣੀ ਕੀਤੀ ਜਾਵੇ। ਇਕਨਾਮਿਕ ਡਿਵੈਲਪਮੈਂਟ ਮੰਤਰੀ ਵਿਕ ਫੇਡੈਲੀ ਦਾ ਕਹਿਣਾ ਹੈ ਕਿ ਓਂਟਾਰੀਓ ‘ਚ ਇਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਫੇਡੈਲੀ ਨੇ ਮੰਗ ਕੀਤੀ ਕਿ ਸੂਬੇ ਇਸ ਨੋਮਿਨੀ ਪ੍ਰੋਗਰਾਮ ਵਿਚ ੭੦੦੦ ਇਮੀਗ੍ਰੈਂਟਸ ਤੋਂ ਵਧਾ ਕੇ ਗਿਣਤੀ ੧੩,੩੦੦ ਕੀਤੀ ਜਾਵੇ। ਤੇਲ ਤੇ ਗੈਸ ਦੀਆਂ ਘਟੀਆਂ ਕੀਮਤਾਂ ਕਾਰਨ ਆਰਥਿਕ ਮੰਦੀ ਨਾਲ ਜੁਝ ਰਹੇ ਸੂਬਿਆਂ, ਅਲਬਰਟਾ, ਸਸਕੈਚਵਾਨ ਅਤੇ ਨਿਊ ਫਿਨਲੈਂਡ ਐਂਡ ਲੈਬ੍ਰੇਡੋਰ ਲਈ ਫੈਡਰਲ ਫਿਸਕਲ ਸਟੈਬਿਲਾਇਜ਼ੇਸ਼ਨ ਪ੍ਰੋਗਰਾਮ ਵਿਚ ਤਬਦੀਲੀਆਂ ਕਰਨ ਲਈ ਫੈਡਰਲ ਸਰਕਾਰ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਫੈਡਰਲ ਫਾਇਨਾਂਸ ਮੰਤਰੀ ਬਿਲ ਮੌਰਨਊ ਦਾ ਕਹਿਣਾ ਹੈ ਕਿ ਸੂਬਿਆਂ ਦੇ ਪ੍ਰੀਮੀਅਰਾਂ ਵੱਲੋਂ ਲਿਖੀ ਚਿੱਠੀ ਦੇ ਜਵਾਬ ਵਿਚ ਉਹ ਜ਼ਰੂਰੀ ਕਦਮ ਹਰ ਹੀਲੇ ਚੁੱਕਣਗੇ, ਅਲਬਰਟਾ ਦੀ ਇਕਨਾਮੀ ਵਿਚ ਲਗਾਤਾਰ ਗਿਰਾਵਟ, ਮੰਦੇ ਕਾਰੋਬਾਰ, ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਟੌਤੀਆਂ ਅਤੇ ਨਿਰਾਸ਼ਾ ਦੇ ਮਾਹੌਲ ਦਰਮਿਆਨ ਸੂਬੇ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦਾ ਸੂਬਾ ਵਾਸੀਆਂ ਨਾਲ ਚੱਲ ਰਿਹਾ ਹਨੀਮੂਨ ਪੀਰੀਅਡ ਖਤਮ ਹੋ ਰਿਹਾ ਹੈ। ਬਜਟ ਜਾਰੀ ਕੀਤੇ ਜਾਣ ਮਗਰੋਂ ਸੂਬਾ ਸਰਕਾਰ ਦੀ ਲੋਕ ਪ੍ਰਵਾਨਗੀ ਵਿਚ ੧੨% ਦੀ ਕਮੀ ਦਰਜ ਕੀਤੀ ਜਾ ਰਹੀ ਹੈ। ਇਸ ਦਾ ਪੱਧਰ ੫੬ ਤੋਂ ਘੱਟ ਕੇ ੪੪% ਤਕ ਆ ਗਿਆ ਦੱਸਿਆ ਗਿਆ ਹੈ। ਥਿੰਕ ਐਚਕਿਊ ਵੱਲੋਂ ਇਹ ਸਰਵੇ ਰਿਪੋਰਟ ਜਾਰੀ ਕੀਤੀ ਗਈ ਹੈ।