ਕਰੋਨਾ ਵੈਕਸੀਨ ਦਾ ਰਹੱਸ ਜੂਨ ਤੱਕ ਸਾਹਮਣੇ ਆਵੇਗਾ

0
864

ਦੁਨੀਆ ਭਰ ਦੇ ਵਿਗਿਆਨੀ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਕੋਰੋਨਾਵਾਇਰਸ ਦੀ ਵੈਕਸੀਨ ਸੰਬੰਧੀ ਇਕ ਰਾਹਤ ਭਰੀ ਖਬਰ ਹੈ।
ਇਸ ਦੀ ਵੈਕਸੀਨ ਕਿੰਨੀ ਕਾਰਗਰ ਹੈ ਇਸ ‘ਤੇ ਫੈਸਲਾ ਜੂਨ ਮਹੀਨੇ ਵਿਚ ਹੀ ਆ ਜਾਵੇਗਾ। ਇਹ ਗੱਲ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਜੌਨ ਬੇਲ ਨੇ ਐੱਨ.ਬੀ.ਸੀ. ਨਿਊਜ਼ ਚੈਨਲ ਦੇ ਪ੍ਰੋਗਰਾਮ ਵਿਚ ਕਹੀ। ਜੌਨ ਬੇਲ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਾਲੀ ਟੀਮ ਦੀ ਅਗਵਾਈ ਕਰ ਰਹੇ ਹਨ। ਬੇਲ ਨੇ ਕਿਹਾ,”ਸੰਭਵ ਹੈ ਕਿ ਉਹਨਾਂ ਦੀ ਟੀਮ ਨੂੰ ਜੂਨ ਦੀ ਸ਼ੁਰੂਆਤ ਤੱਕ ਇਹ ਪਤਾ ਚੱਲ ਜਾਵੇ ਕਿ ਕੋਰੋਨਾਵਾਇਰਸ ਦੀ ਵੈਕਸੀਨ ਪ੍ਰਭਾਵੀ ਹੈ ਜਾਂ
ਨਹੀਂ।”
ਬੇਲ ਨੇ ਕਿਹਾ,”ਮਜ਼ਬੂਤ ਐਂਟੀਬੌਡੀ ਬਣਾਉਣ ਵਿਚ ਇਹ ਵੈਕਸੀਨ ਕਾਫੀ ਪ੍ਰਭਾਵੀ ਹੋ ਸਕਦੀ ਹੈ। ਫਿਰ ਵੀ ਇਹ ਕਿੰਨੀ ਸੁਰੱਖਿਅਤ ਹੋਵੇਗੀ ਇਹ ਯਕੀਨੀ ਕਰਨਾ ਇਕ ਵੱਡਾ ਮੁੱਦਾ ਹੈ।
ਵੈਕਸੀਨ ਦੇ ਸੰਬੰਧ ਵਿਚ ਜੋ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਅਸੀਂ ਕਲੀਨਿਕ ਵਿਚ ਬਹੁਤ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ
‘ਤੇ ਨਿਗਰਾਨੀ ਰੱਖ ਰਹੇ ਹਾਂ ਅਤੇ ਜੋ ਵੀ ਨਤੀਜਾ ਆਉਂਦਾ ਹੈ ਉਸ ਲਈ ਪੂਰੀ ਤਰ੍ਹਾਂ ਸਾਵਧਾਨ ਹਾਂ।” ਬੇਲ
ਨੇ ਸ਼ੱਕ ਜ਼ਾਹਰ ਕਰਦਿਆਂ ਕਿਹਾ,”ਕੋਰੋਨਾਵਾਇਰਸ ਫਲੂ ਦੀ ਗਤੀ ਨਾਲ ਆਪਣਾ ਰੂਪ ਨਹੀਂ ਬਦਲ ਰਿਹਾ। ਇਸ
ਲਈ ਇਸ ਵੈਕਸੀਨ ਦੀ ਮੌਸਮ ਦੇ ਹਿਸਾਬ ਨਾਲ ਕੰਮ ਕਰਨ ਦੀ ਸੰਭਾਵਨਾ ਜ਼ਿਆਦਾ ਹੈ।”