ਚੀਨ ਨੇ ਬਣਾਈ ਐਂਟੀ ਕੋਰੋਨਾ ਕਾਰ

0
911

ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਵਾਇਰਸ ਕਾਰਨ ਦੁਨੀਆ ਭਰ ਵਿਚ ਲੋਕ ਮਾਰੇ ਗਏ ਹਨ ਅਤੇ ੩੫ ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਹਾਲਾਤ ਇਹ ਹਨ ਵਿਸ਼ਵ ਦੇ ਸਾਰੇ ਦੇਸ਼ ਇਸ ਮਹਾਮਾਰੀ ਦੀ ਚਪੇਟ ਵਿਚ ਹਨ। ਇਸ ਮਹਾਸਕੰਟ ਦੇ ਵਿਚ ਕੋਰੋਨਾਵਾਇਰਸ ਦੇ ਗੜ੍ਹ ਰਹੇ ਚੀਨ ਦੀ ਇਕ ਕੰਪਨੀ ਨੇ ਕੋਵਿਡ-੧੯ ਨੂੰ ਰੋਕਣ ਵਾਲੀ ਕਾਰ ਬਣਾਉਣ ਦਾ ਦਾਅਵਾ ਕੀਤਾ ਹੈ।
ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ਦੇ ਲੋਕਾਂ ਵਿਚ ਖੌਫ ਪੈਦਾ ਕਰ ਦਿੱਤਾ ਹੈ। ਇਸ ਕਾਰਨ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਟ੍ਰੈਫਿਕ ਅਤੇ ਗੱਡੀਆਂ ‘ਤੇ ਵੀ ਰੋਕ ਲਗਾਈ ਗਈ ਹੈ। ਇਸ ਵਿਚ ਇਹਨਾਂ ਸੰਕਟਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕੁਝ ਚੀਨੀ ਆਟੋ ਕੰਪਨੀਆਂ ਨੇ ਨਵੀਆਂ ਸਹੂਲਤਾਂ ਦੇ ਨਾਲ ਲੈਸ ਕਾਰ ਬਣਾਉਣ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕੰਪਨੀਆਂ ਦਾ ਦਾਅਵਾ ਹੈ ਕਿ ਇਹਨਾਂ ਕਾਰਾਂ ਦੇ ਫੀਚਰਸ ਬੈਕਟੀਰੀਆ ਅਤੇ ਵਾਇਰਸ ਦੇ ਟ੍ਰਾਂਸਮਿਸ਼ਨ ਨੂੰ ਰੋਕਣ ਵਿਚ ਮਦਦ ਕਰਨਗੇ।
ਚੀਨੀ ਕੰਪਨੀਆਂ ਦਾ ਦਾਅਵਾ ਹੈ ਕਿ ਇਹਨਾਂ ਕਾਰਾਂ ਵਿਚ ਬੈਠਣ ‘ਤੇ ਕੋਰੋਨਾਵਾਇਰਸ ਤੋਂ ਵੀ ਬਚਿਆ ਜਾ ਸਕਦਾ ਹੈ। ਚੀਨੀ ਆਟੋ ਕੰਪਨੀ ਗੀਲੀ ਦਾ ਦਾਅਵਾ ਹੈ ਕਿ ਉਹਨਾਂ ਦੀ ਐੱਸ.ਯੂ.ਵੀ. ਵਿਚ ਇਕ ਅਜਿਹਾ ਏਅਰ ਫਿਲਟ੍ਰੇਸ਼ਨ ਸਿਸਟਮ ਹੈ ਜੋ ਕਾਰ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਨਵੇਂ ਕੋਰੋਨਾਵਾਇਰਸ ਦੇ ਕਾਰਨ ਇਸ ਨੂੰ ਰਿਕਾਰਡ ਸਮੇਂ ਵਿਚ ਬਣਾਇਆ ਗਿਆ ਹੈ।
ਇਸ ਨੂੰ ਇਟੈਂਲੀਜੈਂਟ ਏਅਰ ਗਿਲੀ ਨੇ ਕਿਹਾ ਕਿ ਇਹ ਐੱਸ.ਯੂ.ਵੀ. ੦.੩ ਮਾਈਕ੍ਰੋਮੀਟਰ ਦੇ ਆਕਾਰ ਵਾਲੇ ਪਾਰਟੀਕਲ ਨੂੰ ੯੫ ਫੀਸਦੀ ਤੱਕ ਰੋਕਣ ਵਿਚ ਸਮੱਰਥ ਹੈ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ੦.੦੬ ਤੋਂ ੦.੧੪ ਮਾਈਕ੍ਰੋਮੀਟਰ ਦੇ ਹੁੰਦੇ ਹਨ। ਚੀਨੀ ਕੰਪਨੀ ਗੀਲੀ ਨੇ ‘ਹੈਲਦੀ ਕਾਰ ਪ੍ਰਾਜੈਕਟ’ ਨਾਮ ਨਾਲ ੫.੨ ਕਰੋੜ ਡਾਲਰ ਦੀ ਲਾਗਤ ਨਾਲ ਇਹ ਪਹਿਲ ਸ਼ੁਰੂ ਕੀਤੀ ਹੈ।