ਦੇਸ਼ ਵਿੱਚ ਤਿੰਨ ਮਹੀਨਿਆਂ ਬਾਅਦ ਕਰੋਨਾ ਦੇ ਨਵੇਂ ਮਰੀਜ਼ 50 ਹਜ਼ਾਰ ਤੋਂ ਘੱਟ ਆਏ

0
879

ਨਵੀਂ ਦਿੱਲੀ: ਭਾਰਤ ਵਿਚ ਤਿੰਨ ਮਹੀਨਿਆਂ ਬਾਅਦ ਕੋਵਿਡ-19 ਦੇ ਨਵੇਂ ਕੇਸ 50 ਹਜ਼ਾਰ ਤੋਂ ਘੱਟ ਆਏ ਹਨ। ਬੀਤੇ ਚੌਵੀ ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਦੇ 46,790 ਨਵੇਂ ਕੇਸ ਆਏ। ਇਸ ਨਾਲ ਹੁਣ ਭਾਰਤ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 75,97,063 ਹੋ ਗਈ ਹੈ। ਮੰਗਲਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਇਸ ਬਿਮਾਰੀ ਕਾਰਨ 587 ਹੋਰ ਮੌਤਾਂ ਹੋਈਆਂ ਤੇ ਦੇਸ਼ ਵਿੱਚ ਹੁਣ ਇਸ ਮਹਾਮਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੈ 115197 ਹੋ ਗਈ।