ਐਬਟਸਫੋਰਡ ਵਿਖੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

0
690

ਸਰੀ (ਹਰਦਮ ਮਾਨ) – ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁੱਖਦਾਈ ਖ਼ਬਰ ਹੈ ਕਿ ਬੀਤੀ ਰਾਤ ਨੇੜਲੇ ਸ਼ਹਿਰ ਐਬਟਸਫੋਰਡ ਵਿਖੇ ਇਕ ਪੰਜਾਬੀ ਨੌਜਵਾਨ ਸੰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਸਿਰਫ 21 ਵਰ੍ਹਿਆਂ ਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਰਾਤ ਨੂੰ ਦੋ ਵਜੇ ਆਪਣੇ ਕੰਮ ਤੋਂ ਘਰ ਆਇਆ ਸੀ ਅਤੇ ਬਾਥਰੂਮ ਵਿਚ ਨਹਾਉਣ ਵੇਲੇ ਉਸ ਨੂੰ ਹਾਰਟ ਅਟੈਕ ਹੋ ਗਿਆ ਅਤੇ ਮੌਤ ਹੋ ਗਈ। ਜ਼ਿਲਾ ਮੋਗਾ ਦੇ ਪਿੰਡ ਮਾਛੀਕੇ ਦਾ ਜੰਮਪਲ ਸੰਦੀਪ ਸਿੰਘ ਦੋ ਕੁ ਸਾਲ ਪਹਿਲਾਂ ਚੰਗੇਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ, ਜੋ ਸਾਕਾਰ ਕਰਨੇ ਨਸੀਬ ਨਾ ਹੋਏ।