ਚੀਨ ਦੀ 80 ਫ਼ੀਸਦ ਅਬਾਦੀ ਨੂੰ ਕਰੋਨਾ ਹੋਣ ਦਾ ਦਾਅਵਾ

0
373
Photo Credit: Parade

ਚੀਨ ਦੇ 10 ’ਚੋਂ 8 ਵਿਅਕਤੀਆਂ ਨੂੰ ਕੋਵਿਡ-19 ਹੋਣ ਦਾ ਦਾਅਵਾ ਚੀਨ ਦੇ ਰੋਗ ਰੋਕੂ ਸੈਂਟਰ ਦੇ ਮੁਖੀ ਵੂ ਜ਼ੁਨਯੂ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਮੌਜੂਦਾ ਲਹਿਰ ’ਚ ਪਹਿਲਾਂ ਹੀ ਕਰੀਬ 80 ਫ਼ੀਸਦ ਵਿਅਕਤੀ ਪੀੜਤ ਹੋ ਚੁੱਕੇ ਹਨ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਮੁਲਕ ਦੀ ਆਬਾਦੀ 1.4 ਅਰਬ ਹੈ। ਉਨ੍ਹਾਂ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦੋਂ ਦੇਸ਼ ’ਚ ਲੋਕਾਂ ਦੀ ਆਮਦ ਵਧਣ ਵਾਲੀ ਹੈ ਜਿਸ ਕਾਰਨ ਕਈ ਇਲਾਕਿਆਂ ’ਚ ਲਾਗ ਫੈਲਣ ਦਾ ਖ਼ਤਰਾ ਹੈ ਅਤੇ ਮਹਾਮਾਰੀ ਦੀ ਦੂਜੀ ਲਹਿਰ ਆ ਸਕਦੀ ਹੈ। ਵੂ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਦੂਜੀ ਲਹਿਰ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ ਕਿਉਂਕਿ ਪਹਿਲਾਂ ਹੀ ਵੱਡੀ ਗਿਣਤੀ ’ਚ ਲੋਕ ਕਰੋਨਾ ਤੋਂ ਪੀੜਤ ਹੋ ਚੁੱਕੇ ਹਨ।