ਸਰੀ ਸੈਂਟਰਲ ਤੋਂ ਐਨ. ਡੀ. ਪੀ. ਉਮੀਦਵਾਰ ਸੁਰਜੀਤ ਸਰਾਂ ਦੇ ਦਫਤਰ ਦਾ ਉਦਘਾਟਨ

0
816

ਸਰੀ: ਸਰੀ ਸੈਂਟਰਲ ਤੋਂ ਫੈਡਰਲ ਚੋਣਾਂ ਲਈ ਉਮੀਦਵਾਰ ਸਰਜੀਤ ਸਰਾਂ ਨੇ ਆਪਣੀਆਂ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਆਪਣਾ ਚੋਣ ਦਫਤਰ ੧੩੬ ਸਟਰੀਟ ਅਤੇ ੧੦੮ ਐਵੀਨਿਊ ਤੇ ਖੋਲ੍ਹ ਦਿੱਤਾ ਹੈ।
ਦਫਤਰ ਦੇ ਉਦਘਾਟਨੀ ਸਮਾਰੋਹ ਵਿਚ ਉਨ੍ਹਾਂ ਦੇ ਸਮੱਰਥਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਬੀ.ਸੀ. ਸਰਕਾਰ ਵਿਚ ਮੰਤਰੀ ਹੈਰੀ ਬੈਂਸ ਤੋਂ ਇਲਾਵਾ ਗੈਰੀ ਬੈਗ, ਬਰੂਸ ਲਾਰਸਨ, ਐਮ. ਐਲ.ਏ. ਜਗਰੂਪ ਬਰਾੜ ਤੇ ਰਚਨਾ ਸਿੰਘ ਵੀ ਮੌਜੂਦ ਸਨ। ਸਰਜੀਤ ਸਰਾਂ ਨੇ ਆਪਣੇ ਸਹਿਯੋਗੀਆਂ ਨੂੰ ਭਰਵਾਂ ਸਾਥ ਦੇਣ ਅਪੀਲ ਕੀਤੀ। ਐਨੀ ਡੀ. ਪੀ. ਆਗੂਆਂ ਨੇ ਸਰਕਾਰ ਬਣਨ ਤੇ ਕੀਤੇ ਜਾਣ ਵਾਲੇ ਲੋਕ ਪੱਖੀ ਕਾਰਜਾਂ ਦਾ ਜ਼ਿਕਰ ਕੀਤਾ। ਕੇਕ ਕੱਟ ਕੇ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ।