ਪੰਜਾਬ ਅੰਦਰ ਕਰੋਨਾ ਤੋਂ ਰਾਹਤ : 7118 ਤਕ ਪਹੁੰਚੀ ਕਰੋਨਾ ਨੂੰ ਹਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ!

0
1190

ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਬੀਤੇ 24 ਘੰਟਿਆਂ ਦੌਰਾਨ ਦੇਸ਼ ਭਰ ਅੰਦਰ 40 ਹਜ਼ਾਰ ਤੋਂ ਵਧੇਰੇ ਮਰੀਜ਼ ਸਾਹਮਣੇ ਆਏ ਹਨ ਜੋ ਹੁਣ ਤਕ ਦੀ 24 ਘੰਟਿਆਂ ਦੌਰਾਨ ਸਭ ਤੋਂ ਵੱਡੀ ਗਿਣਤੀ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਵੀ ਇਕ ਦਿਨ ‘ਚ ਸਭ ਤੋਂ ਵੱਧ 411 ਮਾਮਲੇ ਉਜਾਗਰ ਹੋਣ ਦੀਆਂ ਖ਼ਬਰਾਂ ਮੀਡੀਆਂ ‘ਚ ਛਾਈਆਂ ਹੋਈਆਂ ਹਨ।
ਕਰੋਨਾ ਦੇ ਟਾਪ ਸਪੀਡ ਹੋਣ ਦੀਆਂ ਇਨ੍ਹਾਂ ਖ਼ਬਰਾਂ ਦਰਮਿਆਨ ਇਕ ਰਾਹਤ ਭਰਿਆ ਅੰਕੜਾ ਵੀ ਸਾਹਮਣੇ ਆਇਆ ਹੈ। ਭਾਰਤ ਭਰ ਅੰਦਰ ਬੀਤੇ ਕੱਲ੍ਹ ਤਕ 11,18,043 ਕੇਸ ਸਾਹਮਣੇ ਆ ਚੁੱਕੇ ਸਨ ਜਿਨ੍ਹਾਂ ਵਿਚੋਂ 7 ਲੱਖ ਤੋਂ ਵਧੇਰੇ ਮਰੀਜ਼ਾਂ ਸਿਹਤਯਾਬ ਵੀ ਹੋਏ ਹਨ। ਇਸੇ ਤਰ੍ਹਾਂ ਪੰਜਾਬ ਅੰਦਰ ਕੁੱਲ 10,510 ਮਾਮਲਿਆਂ ਦੇ ਮੁਕਾਬਲੇ 7118 ਮਰੀਜ਼ ਕਰੋਨਾ ਨੂੰ ਹਰਾਉਣ ‘ਚ ਸਫ਼ਲ ਹੋਏ ਹਨ। ਇਹ ਅੰਕੜੇ ਭਾਰਤ ਵਰਗੇ ਸੰਘਣੀ ਵਸੋਂ ਵਾਲੇ ਦੇਸ਼ ਲਈ ਕਾਫੀ ਰਾਹਤ ਭਰੇ ਹਨ।