ਕੋਰੋਨਾ ਜੰਗ ਵਿਚ ਸਭ ਤੋਂ ਅੱਗੇ ਨਿਕਲੇ ਪੀਐਮ ਮੋਦੀ

0
706

ਦਿੱਲੀ: ਵਿਸ਼ਵ ਪੱਧਰੀ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਸਾਰੇ ਦੇਸ਼ ਅਪਣੇ-ਅਪਣੇ ਪੱਧਰ ‘ਤੇ ਲੜਾਈ ਲੜ ਰਹੇ ਹਨ। ਭਾਰਤ ਵੀ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਮਜ਼ਬੂਤੀ ਨਾਲ ਲੜ ਰਿਹਾ ਹੈ। ਇਹੀ ਕਾਰਨ ਹੈ ਕਿ ਵਿਸ਼ਵ ਸਿਹਤ ਸੰਗਠਨ ਤੋਂ ਲੈ ਕੇ ਕਈ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਭਾਰਤ ਦੀ ਤਾਰੀਫ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਵਿਚ ਨਰਿੰਦਰ ਮੋਦੀ ਦੁਨੀਆ ਭਰ ਵਿਚ ਸਭ ਤੋਂ ਅੱਗੇ ਹਨ, ਇਹ ਦਾਅਵਾ ਅਮਰੀਕੀ ਡੇਟਾ ਰਿਸਰਚ ਕੰਪਨੀ ਵੱਲੋਂ ਕੀਤਾ ਗਿਆ ਹੈ। ਕੋਵਿਡ-19 ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਚਲਦਿਆਂ ਪ੍ਰਧਾਨ ਮੰਤਰੀ ਦੁਨੀਆ ਦੇ 10 ਪ੍ਰਭਾਵਸ਼ਾਲੀ ਨੇਤਾਵਾਂ ਵਿਚੋਂ ਪਹਿਲੇ ਨੰਬਰ ‘ਤੇ ਹਨ।
ਦਰਅਸਲ, ਅਮਰੀਕੀ ਡੇਟਾ ਰਿਸਰਚ ਕੰਪਨੀ ਮਾਰਨਿੰਗ ਕੰਸਲਟ ਨੇ ਕੋਰੋਨਾ ਦੇ ਅਮਰੀਕਾ ‘ਤੇ ਪਏ ਪ੍ਰਭਾਵ ਉੱਤੇ ਇਕ ਖੋਜ ਕੀਤੀ ਹੈ। ਇਸ ਤੁਲਨਾਤਮਕ ਖੋਜ ਨੇ ਵਿਸ਼ਵ ਦੇ ਦੂਜੇ 9 ਵੱਡੇ ਦੇਸ਼ਾਂ ਦੇ ਮੁਖੀਆਂ ਦੀ ਤੁਲਨਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਹੈ। ਇਸ ਖੋਜ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਹੜਾ ਦੇਸ਼ ਅਤੇ ਇਸ ਦਾ ਨੇਤਾ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਕੰਮ ਕਰ ਰਿਹਾ ਹੈ।
ਅਮਰੀਕੀ ਡੇਟਾ ਰਿਸਰਚ ਕੰਪਨੀ ਨੇ ਆਪਣੇ ਅਧਿਐਨ ਵਿਚ ਪਾਇਆ ਕਿ ਇਸ ਸੂਚੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਦੇ ਨੇਤਾਵਾਂ ਵਿਚੋਂ ਪਹਿਲੇ ਨੰਬਰ ‘ਤੇ ਹਨ।
ਇਸ ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਠਵੇਂ ਨੰਬਰ ‘ਤੇ ਹਨ, ਜਦਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੀਜੇ ਸਥਾਨ ‘ਤੇ ਹਨ। ਦੱਸ ਦੇਈਏ ਕਿ ਰਿਸਰਚ ਕੰਪਨੀ ਮਾਰਨਿੰਗ ਕੰਸਲਟ ਨੇ 1 ਜਨਵਰੀ 2020 ਤੋਂ 14 ਅਪ੍ਰੈਲ 2020 ਤੱਕ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਅੰਕੜੇ ਇਕੱਠੇ ਕਰ ਕੇ ਨਤੀਜਾ ਕੱਢਿਆ ਹੈ।