ਲੁਧਿਆਣਾ ਦੀ ਸ਼੍ਰੀਸੈਨੀ ਨੇ ਜਿੱਤਿਆ ‘ਮਿਸ ਇੰਡੀਆ ਵਰਲਡ ਵਾਈਡ’ ਖਿਤਾਬ

0
1472

ਲੁਧਿਆਣਾ ਦੀ ਸ਼੍ਰੀਸੈਨੀ ਨੂੰ ‘ਮਿਸ ਇੰਡੀਆ ਵਰਲਡ ਵਾਈਡ-2018’ ਖਿਤਾਬ ਲਈ ਚੁਣਿਆ ਗਿਆ ਹੈ। ਸ਼ਨਿਚਰਵਾਰ ਨੂੰ ਅਮਰੀਕਾ ਦੇ ਨਿਊਜਰਸੀ ਵਿਚ ਹੋਏ ਮੁਕਾਬਲੇ ਵਿਚ ਉਨ੍ਹਾਂ ਨੇ ਇਹ ਖਿਤਾਬ ਜਿੱਤਿਆ। ਆਸਟਰੇਲੀਆ ਦੀ ਸਾਕਸ਼ੀ ਅਤੇ ਇੰਗਲੈਂਡ ਦੀ ਅਨੁਸ਼ਕਾ ਸਰੀਨ ਨੂੰ ਫਰਸਟ ਅਤੇ ਸੈਕੰਡ ਰਨਰਅਪ ਵਜੋਂ ਚੁਣਿਆ ਗਿਆ ਹੈ। 27 ਸਾਲ ਤੋਂ ਕਰਵਾਏ ਜਾ ਰਹੇ ਇਸ ਮੁਕਾਬਲੇ ਵਿਚ ਭਾਰਤੀ ਮੂਲ ਦੀਆਂ ਮੁਟਿਆਰਾਂ ਹਿੱਸਾ ਲੈਂਦੀਆਂ ਹਨ। 22 ਸਾਲ ਦੀ ਸ਼੍ਰੀਸੈਨੀ ਦੇ ਨਾਨਕੇ ਅਬੋਹਰ ਵਿਚ ਹਨ। ਉਹ ਦੀਵਾਲੀ ਉਤੇ ਅਪਣੀ ਮਾਂ ਏਕਤਾ ਦੇ ਨਾਲ ਇੱਥੇ ਆਈ ਸਨ। ਉਨ੍ਹਾਂ ਦਾ ਪਰਵਾਰ ਕਈ ਸਾਲ ਪਹਿਲਾਂ ਲੁਧਿਆਣਾ ਤੋਂ ਅਮਰੀਕਾ ਸ਼ਿਫਟ ਹੋ ਗਿਆ ਸੀ।