ਉਘੇ ਬਿਜਨਸਮੈਨ ਅਤੇ ਖੇਡ ਪ੍ਰੋਮੋਟਰ ਇੰਦਰਜੀਤ ਸਿੰਘ ਵਿਰਕ ਨਹੀਂ ਰਹੇ

0
1039

ਸਰੀ: ਕੈਨੇਡੀਅਨ ਭਾਈਚਾਰੇ ਲਈ ਬੜੀ ਦੁਖਦਾਈ ਖ਼ਬਰ ਹੈ ਕਿ ਰਿਚਮੰਡ ਸ਼ਹਿਰ ਦੇ ਉਘੇ ਬਿਜਨਸਮੈਨ ਅਤੇ ਖੇਡ ਪ੍ਰੋਮੋਟਰ ਇੰਦਰਜੀਤ ਸਿੰਘ ਵਿਰਕ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ਗਏ ਸਨ ਅਤੇ ਉਥੇ ਹੀ ਅਚਾਨਕ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਨਜ਼ਦੀਕੀ ਮਿੱਤਰ ਇਕਬਾਲ ਸਿੰਘ ਸੰਧੂ (ਸਾਬਕਾ ਏ ਡੀ ਸੀ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਵਿਰਕ ਨੇ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਅਚਾਨਕ ਇਹ ਭਾਣਾ ਵਾਪਰ ਗਿਆ। ਉਹ ਉਹਨਾਂ ਦੇ ਫਾਜਲਿਕਾ ਨੇੜੇ ਫਾਰਮ ਹਾਊਸ ਜਾ ਕੇ ਮ੍ਰਿਤਕ ਸਰੀਰ ਨੂੰ ਕੈਨੇਡਾ ਭੇਜਣ ਵਾਸਤੇ ਕਨੂੰਨੀ ਕਾਰਵਾਈ ਮੁਕੰਮਲ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਇੰਦਰਜੀਤ ਵਿਰਕ ਪੰਜਾਬ ਦੇ ਸ਼ਹਿਰ ਫਗਵਾੜਾ ਨੇੜੇ ਪਿੰਡ ਵਿਰਕਾਂ ਨਾਲ ਸਬੰਧਿਤ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਸਰੀ-ਰਿਚਮੰਡ ਵਿਖੇ ਰਹਿ ਰਹੇ ਸਨ ਅਤੇ ਟਰੱਕਿੰਗ ਦੇ ਕਾਰੋਬਾਰ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਸਨ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਉਹ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੋਂ ਨਿਜਾਤ ਪਾ ਕੇ ਤੰਦਰੁਸਤ ਹੋਏ ਸਨ।