ਕੈਨੇਡਾ-ਅਮਰੀਕਾ ਵਿਚ ਭਾਰੀ ਬਰਫਬਾਰੀ

0
1554
Just on the edge of the snow line I found these snow blasted trees gleaming in strong sunlight beneath a laser blue cloudless sky.  The strength of colour in that sky created a strong blue cast in the shadow of the mountain that was very appealing and opposite to the warmer hues of direct late afternoon sunlight.  The whole scene seemed so quintessentially alpine but with that Canadian twist.<br />

ਨਿਊਯਾਰਕ: ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਗ੍ਰੇਟ ਲੈਕਸ ਖੇਤਰ ਵਿਚ ਬਰਫੀਲੇ ਤੂਫਾਨ ਨੇ ਤਬਾਹੀ ਮਚਾ ਦਿਤੀ ਹੈ। ਇਸ ਨਾਲ ਸਾਢੇ ੩ ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਏ। ਖਰਾਬ ਮੌਸਮ ਦੇ ਕਾਰਨ ੧੬੦੦ ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਪੰਜ ਹਜਾਰ ਤੋਂ ਜ਼ਿਆਦਾ ਜਹਾਜ਼ਾਂ ਦੀ ਉਡਾਣ ਵਿਚ ਦੇਰੀ ਹੋਈ। ਸੜਕਾਂ ‘ਤੇ ੬ ਇੰਚ ਤਕ ਬਰਫ ਜੰਮ ਗਈ।ਲੋਕਾਂ ਨੂੰ ਕਿਹਾ ਗਿਆ ਗਿਆ ਹੈ ਕਿ ਹੋ ਸਕੇ ਤਾਂ ਉਹ ਆਪਣੀ ਯਾਤਰਾ ਟਾਲ ਦੇਣ ਨਹੀਂ ਤਾਂ ਫਸ ਸਕਦੇ ਹਨ। ੫੬ ਕਿਲੋਮੀਟਰ ਦੀ ਰਫਤਾਰ ਨਾਲ ਆਏ ਤੂਫਾਨ ਦੇ ਨਾਲ ਬਰਫ਼ਬਾਰੀ ਹੋਣ ਕਾਰਨ ਕੜਾਕੇ ਦੀ ਸਰਦੀ ਸ਼ੁਰੂ ਹੋ ਗਈ ਹੈ। ਕਈ ਇਲਾਕਿਆਂ ਵਿਚ ਪਾਰਾ ਮਾਈਨਸ ੧੦ ਡਿਗਰੀ ਤਕ ਦਰਜ ਕੀਤਾ ਗਿਆ। ੭੭੦ ਉਡਾਣਾਂ ਸ਼ਿਕਾਗੋ ਦੇ ਕੌਮਾਂਤਰੀ ਏਅਰਪੋਰਟ ‘ਤੇ ਰੱਦ ਹੋਈਆਂ। ਕੰਸਾਸ ਸਿਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ੧੮੭ ਉਡਾਣਾਂ ਰੱਦ ਕੀਤੀਆਂ ਗਈਆਂ। ਕੰਸਾਸ, ਮਿਸੋਰੀ, ਨੰਬਰਾਸਕਾ ਅਤੇ ਆਇਓਵਾ ਦੀ ਆਬਾਦੀ ੧.੪ ਕਰੋੜ ਹੈ। ਕੈਨੇਡਾ ਨੂੰ ਮਿਲਾ ਕੇ ਤੂਫਾਨ ਨਾਲ ੩.੪ ਕਰੋੜ ਲੋਕ ਪ੍ਰਭਾਵਤ ਹਨ।
ਕੰਸਾਸ ਤੋਂ ਮਿਸੌਰੀ ਦਾ ੩੭੫ ਕਿਲੋਮੀਟਰ ਲੰਬਾ ਹਾਈਵੇ ਬੰਦ ਕਰ ਦਿਤਾ ਗਿਆ ਹੈ। ਇਸ ਨਾਲ ਦਸ ਕਿਲੋਮੀਟਰ ਜਾਮ ਲੱਗ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਦੱਸਿਆ ਕਿ ਕੰਸਾਸ, ਸੈਂਟਰਲ ਮਿਸੌਰੀ, ਦਖਣ ਪੂਰਵ ਨੋਬਰਾਸਕਾ ਵਿਚ ਹੋਰ ਬਰਫ਼ਬਾਰੀ ਹੋਵੇਗੀ। ਬਰਫ਼ਬਾਰੀ ਵਿਚ ੭੦ ਹਜ਼ਾਰ ਘਰਾਂ ਦੀ ਬਿਜਲੀ ਗੁੱਲ ਹੋ ਗਈ। ਕੈਨੇਡਾ ਦੇ ਕੈਲਗਰੀ ਵਿਚ ਨਵੰਬਰ ਦੀ ਬਰਫਬਾਰੀ ਦਾ ੭੬ ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਉਥੇ ੫.੨੮ ਇੰਚ ਬਰਫਬਾਰੀ ਹੋਈ।
ਇਸ ਤੋਂ ਪਹਿਲਾਂ ਉਥੇ ੧੯੪੨ ਵਿਚ ੩.੭੬ ਇੰਚ ਬਰਫ਼ਬਾਰੀ ਹੋਈ ਸੀ। ਕੈਲਗਰੀ ਵਿਚ ਇਸ ਮਹੀਨੇ ਔਸਤ ਦੋ ਗੁਣਾ ਬਰਫ ਪੈ ਚੁੱਕੀ ਹੈ।