ਟੋਰਾਂਟੋ ਫ਼ਿਲਮ ਮੇਲੇ ਦੀ ਸਰੁੱਖਿਆ ਪੰਜਾਬੀਆਂ ਦੇ ਹੱਥ

0
1047

ਟੋਰਾਂਟੋ ਵਿਖੇ ਸਾਲਾਨਾ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਟਿੱਫ) ਜਾਰੀ ਹੈ ਅਤੇ ਇਸ ਮੌਕੇ ‘ਤੇ ਚੁਫੇਰੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ‘ਚ ਟੋਰਾਂਟੋ ਪੁਲਿਸ ਦੀਆਂ ਗੱਡੀਆਂ ਅਤੇ ਅਫ਼ਸਰ ਸ਼ਾਮਿਲ ਹਨ। ‘ਟਿਫ’ ਦੇ ਹੈੱਡਕੁਆਟਰ ‘ਬੈੱਲ ਲਾਈਟ ਬਾਕਸ’ ‘ਚ ਸਵੇਰ ਤੋਂ ਦੇਰ ਰਾਤ ਤੱਕ ਫ਼ਿਲਮਕਾਰਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ।
ਹੈੱਡਕੁਆਟਰ ਅਤੇ ਨੇੜਲੇ ਸਿਨਮਿਆਂ ‘ਚ ਸੁਰੱਖਿਆ ਡਿਊਟੀ ‘ਚ ਪੰਜਾਬੀ ਲੜਕੇ ਅਤੇ ਲੜਕੀਆਂ ਵੀ ਸ਼ਾਮਿਲ ਹਨ। ਕਮਾਲ ਦੀ ਗੱਲ ਤਾਂ ਇਹ ਵੀ ਹੈ ਕਿ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਕੈਨੇਡਾ ‘ਚ ਪੜ੍ਹਾਈ ਕਰਨ ਗਏ ਪੰਜਾਬੀ ਸਿੱਖ ਨੌਜਵਾਨ ਮੁੰਡੇ ਅਤੇ ਕੁੜੀਆਂ ਵੀ ਇਸ ਮੌਕੇ ‘ਤੇ ਮੁਸਤੈਦੀ ਨਾਲ ਆਪਣੀ ਸਕਿਉਰਿਟੀ ਡਿਊਟੀ ਕਰਦੇ ਨਜ਼ਰ ਪੈਂਦੇ ਹਨ। ਜੰਮੂ ਦੇ ਤਰੁਨਵੀਰ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਕੈਨੇਡਾ ‘ਚ ਸਫਲ ਹੋਣ ਆਇਆ ਹੈ ਅਤੇ ਸਫਲ ਹੋਣ ਵਾਸਤੇ ਸਖ਼ਤ ਮਿਹਨਤ ਕਰ ਰਿਹਾ ਹੈ। ਉਹ ਪੜ੍ਹਾਈ ਕਰਦਾ ਹੈ ਅਤੇ ਨਾਲ ਕੰਮ ਵੀ ਕਰਦਾ ਹੈ। ਉਸ ਦੀ ਡਿਊਟੀ ਫ਼ਿਲਮ ਮੇਲੇ ਦੀ ਇਮਾਰਤ ਦੇ ਉਸ ਦੁਆਰ ‘ਤੇ ਲੱਗੀ ਜਿੱਥੋਂ ਚਮਕਦੇ ਸਿਤਾਰੇ ਅੰਦਰ ਦਾਖਲ ਹੁੰਦੇ ਹਨ। ਇਸੇ ਤਰ੍ਹਾਂ ਹੈੱਡਕੁਆਟਰ ਦੇ ਨੇੜੇ ੧੪ ਸਿਨਮਿਆਂ (੪੫੦੦ ਦਰਸ਼ਕ ਸੀਟਾਂ) ਵਾਲੀ ਇਕ ਇਮਾਰਤ ਜਿਸ ਦਾ ਨਾਮ ‘ਸਕੋਸ਼ੀਆਬੈਂਕ ਥੀਏਟਰ’ ਹੈ, ਦੀ ਸੁਰੱਖਿਆ ਟੀਮ ‘ਚ ਅੱਧੀ ਦਰਜਨ ਦੇ ਕਰੀਬ ਪੰਜਾਬੀ ਨੌਜਵਾਨ ਸ਼ਾਮਿਲ ਹੋ ਚੁੱਕੇ ਹਨ। ਉਨ੍ਹਾਂ ‘ਚ ਪੀਲੀਭੀਤ (ਯੂ.ਪੀ.) ਦਾ ਨੌਜਵਾਨ ਵਿਦਿਆਰਥੀ ਜ਼ੋਰਾਵਰ ਸਿੰਘ ਹੈ ਜੋ ਟੋਰਾਂਟੋ ‘ਚ ਸੈਂਟੇਨੀਅਲ ਕਾਲਜ ‘ਚ ਪੜ੍ਹਦਾ ਹੈ। ਜ਼ੋਰਾਵਰ ਨੇ ਦੱਸਿਆ ਕਿ ਕੈਨੇਡਾ ‘ਚ ਮਿਹਨਤ ਦੀ ਕਦਰ ਹੈ ਅਤੇ ਮਿਹਨਤ ਬਿਨਾ ਸਫਲਤਾ ਸੰਭਵ ਨਹੀਂ ਹੈ। ਜ਼ੋਰਾਵਰ ਅਤੇ ਤਰੁਨਵੀਰ ਨੇ ਦੱਸਿਆ ਕਿ ਕੈਨੇਡਾ ‘ਚ ਉਨ੍ਹਾਂ ਨੂੰ ਜਿੰਨੇ ਕੁ ਪੰਜਾਬੀ ਵਿਦਿਆਰਥੀਆਂ ਬਾਰੇ ਪਤਾ ਹੈ ਉਹ ਸਾ ਰੇ ਆਪਣੀ ਸਥਾਪਤੀ ਵਾਸਤੇ ਦਿਨ-ਰਾਤ ਇਕ ਕਰ ਰਹੇ/ਰਹੀਆਂ ਹਨ।