ਅਮਰੀਕਾ ਵਿਚ ਏਅਰਸ਼ੋਅ ਦੌਰਾਨ ਹੋਇਆ ਹਾਦਸਾ, ਛੇ ਦੀ ਮੌਤ

0
197
Photo: India.com

ਟੈਕਸਸ: ਅਮਰੀਕਾ ਦੇ ਟੈਕਸਸ ਸੂਬੇ ਦੇ ਡੱਲਾਸ ਵਿਚ ਇਕ ਏਅਰਸ਼ੋਅ ਦੌਰਾਨ ਹਾਦਸਾ ਵਾਪਰ ਗਿਆ ਜਿਸ ਦੌਰਾਨ ਦੋ ਜਹਾਜ਼ਾਂ ਦੀ ਹਵਾ ਵਿਚ ਟੱਕਰ ਹੋਣ ਕਾਰਨ ਛੇ ਵਿਅਕਤੀ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਉਡਾਣ ਦੌਰਾਨ ਬੀ-17 ਬੰਬਾਰ ਜਹਾਜ਼ਾਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਜਹਾਜ਼ਾਂ ਦਾ ਮਲਬਾ ਜ਼ਮੀਨ ਉਤੇ ਦੂਰ ਤੱਕ ਖਿੱਲਰ ਗਿਆ। ਇਹ ਘਟਨਾ ‘ਅਮੈਰੀਕਾਜ਼ ਪ੍ਰੀਮੀਅਰ ਵਰਲਡ ਵਾਰ-2 ਏਅਰਸ਼ੋਅ’ ਦੌਰਾਨ ਵਾਪਰੀ। ਏਅਰਸ਼ੋਅ ‘ਵੈਟਰਨਜ਼ ਡੇਅ ਵੀਕੈਂਡ’ ਮੌਕੇ ਕਰਵਾਇਆ ਗਿਆ ਸੀ। ਇੱਥੇ ਲੋਕ ਦੂਜੀ ਸੰਸਾਰ ਜੰਗ ਦੌਰਾਨ ਵਰਤੇ ਗਏ 40 ਜਹਾਜ਼ਾਂ ਨੂੰ ਦੇਖਣ ਲਈ ਜੁੜੇ ਸਨ। ਏਅਰ ਫੋਰਸ ਦੇ ਬੁਲਾਰੇ ਨੇ ਦੱਸਿਆ ਕਿ ਬੀ-17 ਵਿਚ ਪੰਜ ਤੇ ਪੀ-63 ਜਹਾਜ਼ ਵਿਚ ਇਕ ਜਣਾ ਸਵਾਰ ਸੀ। ਜਹਾਜ਼ਾਂ ਦੀ ਹਵਾ ਵਿਚ ਟੱਕਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹਨ।