ਬੀ ਸੀ ਵਿਚ ਨੋਵੇਲ ਕਰੋਨਾਵਾਇਰਸ ਨਾਲ ਨਜਿੱਠਣ ਲਈ ਵੱਡੇ ਕਦਮ ਚੁੱਕੇ

0
1727

ਏਡਰੀਅਨ ਡਿਕਸ, ਸਿਹਤ ਮੰਤਰੀ, ਅਤੇ ਡਾ. ਬੌਨੀ ਹੈਨਰੀ, ਬੀ ਸੀ ਦੇ ਸੂਬਾਈ ਸਿਹਤ ਅਫ਼ਸਰ (ਪੀ ਐੱਚ ਉ), ਨੇ ਬੀ ਸੀ ਵਿੱਚ ਨੋਵੇਲ ਕਰੋਨਾਵਾਇਰਸ (੨੦੧੯-ਨਛੋੜ) ਸਬੰਧੀ ਤਾਜ਼ਾ ਸੂਚਨਾਵਾਂ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ:
“ਅਸੀਂ ਬੀ ਸੀ ਵਿੱਚ ਨੋਵੇਲ ਕਰੋਨਾਵਾਇਰਸ ਦੇ ਦੂਜੇ ਸੰਭਾਵਤ ਮਾਮਲੇ ਦੀ ਪੁਸ਼ਟੀ ਦਾ ਐਲਾਨ ਕਰ ਰਹੇ ਹਾਂ।
“ਇਹ ਦੂਜਾ ਵਿਅਕਤੀ ਜਿਸ ਵਿੱਚ ਜਾਂਚ ਰਾਹੀਂ ਰੋਗ ਦੀ ਪੁਸ਼ਟੀ ਹੋਈ ਹੈ, ਆਪਣੇ ਪੰਜਾਹਵਿਆਂ ਵਿੱਚ ਇੱਕ ਮਹਿਲਾ ਹੈ ਜੋ ਵੈਨਕੂਵਰ ਕੋਸਟਲ ਹੈੱਲਥ ਖੇਤਰ ਦੀ ਵਸਨੀਕ ਹੈ। ੩ ਫ਼ਰਵਰੀ ਨੂੰ ਬੀ ਸੀ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ (ਬੀ ਸੀ ਸੀ ਡੀ ਸੀ) ਤੋਂ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਂਚ ਦੇ ਨਤੀਜਿਆਂ ਰਾਹੀਂ ਪੁਸ਼ਟੀ ਹੋ ਕੇ ਆ ਗਈ ਅਤੇ ਪ੍ਰਮਾਣਤ ਕਰਨ ਲਈ ਵਿਨੀਪੈੱਗ ਵਿੱਚ ਰਾਸ਼ਟਰੀ ਮਾਈਕਰੋਬਾਇਆਲੋਜੀ ਪ੍ਰਯੋਗਸ਼ਾਲਾ ਨੂੰ ਨਮੂਨੇ ਭੇਜੇ ਹਨ। ਵੈਨਕੂਵਰ ਕੋਸਟਲ ਹੈੱਲਥ ਇਸ ਮਾਮਲੇ ਦੀ ਵਿਆਪਕ ਜਾਂਚ ਕਰਾ ਰਹੀ ਹੈ ਅਤੇ ਉਸ ਦੇ ਨਜ਼ਦੀਕੀ ਸਬੰਧੀਆਂ ਵਿੱਚੋਂ ਹਰ ਇੱਕ ਦਾ ਧਿਆਨ ਰੱਖੇਗੀ। ਇਸ ਵਿਅਕਤੀ ਦਾ ਵੁਹਾਨ ਸ਼ਹਿਰ ਤੋਂ ਮਿਲਣ ਆਏ ਪ੍ਰਵਾਰ ਨਾਲ ਕਰੀਬੀ ਸੰਪਰਕ ਹੋਇਆ ਹੈ ਅਤੇ ਉਸ ਨੂੰ ਘਰ ਵਿੱਚ ਵੱਖਰਾ ਰੱਖਿਆ ਜਾ ਰਿਹਾ ਹੈ।
“ਹੁਣ ਜਦੋਂ ਫ਼ੈਡਰਲ ਸਰਕਾਰ ਵਾਪਸ ਮੁੜ ਰਹੇ ਕੈਨੇਡੀਅਨਾਂ ਨੂੰ ਵੁਹਾਨ ਤੋਂ ਘਰ ਲਿਆਉਣ ਦਾ ਪ੍ਰਬੰਧ ਕਰ ਰਹੀ ਹੈ, ਤਾਂ ਫ਼ੈਸਲਾ ਕੀਤਾ ਗਿਆ ਹੈ ਕਿ ਕਿਰਾਏ ‘ਤੇ ਲਈ ਗਈ ਵਿਸ਼ੇਸ਼ ਉਡਾਨ ਰਾਹੀਂ ਆਏ ਮੁਸਾਫ਼ਰਾਂ ਨੂੰ ੧੪ ਦਿਨ ਤੱਕ ਵੱਖਰਾ ਰੱਖਿਆ ਜਾਏਗਾ। ਇਹ ਵਿਅਕਤੀ ਚੀਨ ਦੇ ਸਭ ਤੋਂ ਵੱਧ ਪ੍ਰਬਲਤਾ ਨਾਲ ਪ੍ਰਭਾਵਤ ਇਲਾਕਿਆਂ ਤੋਂ ਵਾਪਸ ਮੁੜ ਰਹੇ ਹਨ। ਅਸੀਂ ਬੀ ਸੀ ਵਿੱਚ ਮੌਜੂਦ ਉਸ ਹਰੇਕ ਵਿਅਕਤੀ ਨੂੰ ਜੋ ਹੁਬਏ ਸੂਬੇ ਤੋਂ ਹੋ ਕੇ ਅਇਆ ਹੈ, ਇਹ ਆਖਦੇ ਹਾਂ ਕਿ ਜਦ ਤੱਕ ਉਨ੍ਹਾਂ ਦੀ ਹੁਬਏ ਦੀ ਆਖ਼ਰੀ ਯਾਤਰਾ ਤੋਂ ਲੈ ਕੇ ੧੪ ਦਿਨ ਪੂਰੇ ਨਾ ਹੋ ਜਾਣ, ਉਨ੍ਹਾਂ ਨੂੰ ਘਰ ਰਹਿਣ ਅਤੇ ਆਪਣੇ ਬੱਚਿਆਂ ਨੂੰ ਵੀ ਘਰ ਵਿੱਚ ਹੀ ਰੱਖਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਆਪਣੀ ਅਤੇ ਆਪਣੇ ਬੱਚਿਆਂ ਦੀ ਲੱਛਣਾਂ ਪ੍ਰਤੀ ਧਿਆਨ ਪੂਰਵਕ ਨਿਗਰਾਨੀ ਰੱਖੋ।
ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਾਇਰਸ ਦੇ ਫੈਲਣ ਦਾ ਖ਼ਤਰਾ ਇਸ ਵੇਲੇ ਬਹੁਤ ਘੱਟ ਹੈ।
“ਬਾਕਾਇਦਾ ਹੱਥ ਧੋਣਾ, ਆਪਣੇ ਚਿਹਰੇ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰਨਾ, ਆਪਣੀ ਕਮੀਜ਼ ਦੀ ਬਾਂਹ ਦੀ ਕੂਹਣੀ ਵਿੱਚ ਖਾਂਸੀ ਕਰਨਾ ਜਾਂ ਨਿੱਛ ਮਾਰਨਾ, ਟਿਸ਼ੂ ਨੂੰ ਸਹੀ ਢੰਗ ਨਾਲ ਸੁੱਟਣਾ ਅਤੇ ਜੇ ਤੁਸੀਂ ਬੀਮਾਰ ਹੋ ਜਾਉ ਤਾਂ ਘਰ ਰਹਿਣਾ ਅਤੇ ਹੋਰ ਲੋਕਾਂ ਤੋਂ ਦੂਰ ਰਹਿਣਾ ਹੀ ਇਸ ਨੋਵੇਲ ਕਰੋਨਾਵਾਇਰਸ ਸਮੇਤ ਸਾਹ ਨਾਲ ਸਬੰਧਤ ਸਾਰੇ ਰੋਗਾਂ ਨੂੰ ਫੈਲਣ ਤੋਂ ਰੋਕਣ ਦੇ ਸਭ ਤੋਂ ਮਹੱਤਵਪੂਰਣ ਤਰੀਕੇ ਹਨ।
“ਜੇਕਰ ਕਿਸੇ ਨੂੰ ਇਹ ਸ਼ੰਕਾ ਹੋਵੇ ਕਿ ਉਹ ਪ੍ਰਭਾਵਤ ਹੋਏ ਹੋ ਸਕਦੇ ਹਨ, ਜਾਂ ਕਰੋਨਾਵਾਇਰਸ ਦੇ ਲੱਛਣ ਅਨੁਭਵ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਆਪਣੇ ਮੁਢਲੇ ਸਿਹਤ ਸੰਭਾਲ ਪ੍ਰਦਾਨਕਰਤਾ, ਸਥਾਨਕ ਜਨਤਕ ਸਿਹਤ ਦਫ਼ਤਰ ਨੂੰ ਸੰਪਰਕ ਕਰਨਾ ਚਾਹੀਦਾ ਹੈ, ਜਾਂ ੮-੧-੧ ‘ਤੇ ਕਾਲ ਕਰਨੀ ਚਾਹੀਦੀ ਹੈ। ੮-੧-੧ ‘ਤੇ ੧੩੦ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਉਪਲਬਧ ਹਨ।”