ਮੈਕਸਿਕੋ ’ਚ ਪ੍ਰਵਾਸੀਆਂ ਨਾਲ ਭਰੀ ਨਕਲੀ ਐਂਬੂਲੈਂਸ ਮਿਲੀ

0
602
Migrants seeking asylum in the U.S. turn themselves in to the U.S. border patrol after crossing the border from Mexico, at Yuma, Arizona, U.S., January 22, 2022. REUTERS/Go Nakamura

ਮੈਕਸਿਕੋ ਸਿਟੀ: ਮੈਕਸਿਕੋ ਵਿਚ ਇਕ ਫ਼ਰਜ਼ੀ ਐਂਬੂਲੈਂਸ ਫੜੀ ਗਈ ਹੈ ਜਿਸ ਵਿਚ 28 ਪ੍ਰਵਾਸੀ ਸਵਾਰ ਸਨ ਤੇ ਸਰਹੱਦ ਪਾਰ ਕਰ ਕੇ ਅਮਰੀਕਾ ਜਾਣਾ ਚਾਹੁੰਦੇ ਸਨ। ਇਹ ਸਾਰੇ ਨਿਕਾਰਾਗੂਆ ਨਾਲ ਸਬੰਧਤ ਹਨ। ਮੈਕਸਿਕੋ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਲੋਕ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਕਈ ਤਰ੍ਹਾਂ ਦੇ ਅਨੋਖੇ ਤੌਰ-ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਨ ਉਤੇ ਸਰਕਾਰੀ ਹਸਪਤਾਲ ਨੈੱਟਵਰਕ ਦੇ ਨਕਲੀ ਲੋਗੋ ਲਾਏ ਗਏ ਸਨ।