ਦੁਨੀਆਂ ਦੇ 208 ਦੇਸ਼ਾਂ ‘ਚ ਤਿੰਨ ਕਰੋੜ ਭਾਰਤੀਆਂ ਦਾ ਵਾਸਾ

0
1831

ਪਟਿਆਲਾ: ਚੰਗੀ ਜ਼ਿੰਦਗੀ ਦੀ ਤਲਾਸ਼ ਅਤੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ‘ਚ ਜਾ ਕੇ ਵੱਸਣ ਦੀ ਗਿਣਤੀ ‘ਚ ਭਾਰਤ ਦੇ ਨਾਗਰਿਕ ਮੋਹਰੀ ਦੇਸ਼ਾਂ ‘ਚ ਆਉਂਦੇ ਹਨ। ਅੰਕੜਿਆਂ ਅਨੁਸਾਰ ਸਾਲ ੨੦੧੮ ਤੱਕ ਦੁਨੀਆਂ ਦੇ ੨੦੮ ਦੇਸ਼ਾਂ ‘ਚ ਭਾਰਤ ਦੇ ੩ ਕਰੋੜ ੯ ਲੱਖ ੯੫ ਹਜ਼ਾਰ ੭੨੯ ਭਾਰਤੀ ਵਿਅਕਤੀ ਰਹਿ ਰਹੇ ਸੀ, ਜਿਨ੍ਹਾਂ ‘ਚ ੧ ਕਰੋੜ ੭੮ ਲੱਖ ੮੨ ਹਜ਼ਾਰ ੩੬੯ ਵਿਅਕਤੀ ਭਾਰਤੀ ਮੂਲ ਦੇ ਹਨ, ਜਦਕਿ ੧ ਕਰੋੜ ੩੧ ਲੱਖ ੧੩ ਹਜ਼ਾਰ ੩੬੦ ਭਾਰਤੀ ਐਨ.ਆਰ.ਆਈ. ਸ਼ਾਮਿਲ ਹਨ।
ਯੂ.ਐੱਸ. ‘ਚ ੪੪ ਲੱਖ ੬੦ ਹਜ਼ਾਰ, ਜਦਕਿ ਯੂ.ਏ.ਈ. ‘ਚ ੩੧ ਲੱਖ ਚਾਰ ਹਜ਼ਾਰ ੫੮੬, ਯੂ.ਕੇ. ੧੮ ਲੱਖ ੨੫ ਹਜ਼ਾਰ , ਕੈਨੇਡਾ ‘ਚ ੧੦ ਲੱਖ ੧੬ ਹਜ਼ਾਰ ੧੮੫, ਆਸਟ੍ਰੇਲੀਆ ‘ਚ ੪ ਲੱਖ ੯੬ ਹਜ਼ਾਰ ਅਤੇ ਨਿਊਜ਼ੀਲੈਂਡ ‘ਚ ੨ ਲੱਖ ਭਾਰਤੀ ਰਹਿ ਰਹੇ ਹਨ। ਏਨੀ ਵੱਡੀ ਗਿਣਤੀ ‘ਚ ਭਾਰਤੀਆਂ ਦੇ ਵਿਦੇਸ਼ ਜਾਣ ਪਿੱਛੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ਦੀ ਆਬਾਦੀ ‘ਚ ਭਾਰੀ ਵਾਧਾ ਹੋਣ ਕਾਰਨ ਦੇਸ਼ ‘ਚ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਆਦਿ ਹੈ। ਇਸ ਸਬੰਧੀ ਬੁੱਧੀਜੀਵੀ ਡਾ. ਭਾਰਤੀ ਨਾਗਰਿਕ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਚਮਕ ਦਮਕ ਤੋਂ ਪ੍ਰਭਾਵਿਤ ਹੋ ਕੇ ਗਲਤ ਢੰਗ ਨਾਲ ਵਿਦੇਸ਼ ਜਾਣ ਦਾ ਰਿਸਕ ਲੈਂਦੇ ਹਨ।
ਖੇਤੀਬਾੜੀ ਦਾ ਧੰਦਾ ਦਾ ਘੱਟ ਲਾਹੇਵੰਦ ਹੋਣਾ ਅਤੇ ਨਵੀਂ ਪੀੜ੍ਹੀ ਦਾ ਖੇਤੀਬਾੜੀ ਦਾ ਕਿੱਤਾ ਅਪਣਾਉਣ ‘ਚ ਘੱਟ ਰੁਚੀ ਦਾ ਹੋਣਾ ਵੀ ਹੈ।