ਸਟੇਜਾਂ ਛੱਡ ਦੇਵਾਂਗਾ ਪਰ ਸਿੱਖੀ ਦਾ ਪ੍ਰਚਾਰ ਨਹੀਂ ਛੱਡਾਂਗਾ: ਢੱਡਰੀਆਂਵਾਲਾ

0
963

ਲਹਿਰਾਗਾਗਾ: ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪਿੰਡ ਗਿਦੜਿਆਣੀ ‘ਚ ਪੁਲੀਸ ਦੇ ਸਖ਼ਤ ਪਹਿਰੇ ਹੇਠ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਿੰਨ ਰੋਜ਼ਾ ਦੀਵਾਨ ਸਮਾਪਤ ਹੋ ਗਏ। ਦੀਵਾਨਾਂ ਦੇ ਆਖ਼ਰੀ ਘੰਟੇ ਭਾਈ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਟਕਰਾਅ ਜਾਂ ਲੜਾਈ ਕਰ ਕੇ ਬੰਦੇ ਨਹੀਂ ਮਰਵਾਉਣਾ ਚਾਹੁੰਦੇ, ਜਿਸ ਕਾਰਨ ਉਹ ਸਟੇਜਾਂ ਛੱਡ ਦੇਣਗੇ ਪਰ ਸਿੱਖੀ ਦਾ ਪ੍ਰਚਾਰ ਨਹੀਂ ਛੱਡਣਗੇ। ਉਹ ਆਪਣੀ ਸੁਰੱਖਿਆ ਦੀ ਪ੍ਰਵਾਹ ਨਹੀਂ ਕਰਦੇ ਪਰ ਉਹ ਆਮ ਆਦਮੀ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਸਟੇਜਾਂ ਲਾਉਣੀਆਂ ਬੰਦ ਕਰ ਸਕਦੇ ਹਨ ਅਤੇ ਸ਼ਰਧਾਲੂ ਇੰਟਰਨੈੱਟ ਜਾਂ ਫੋਨ ‘ਤੇ ਪ੍ਰਚਾਰ ਸੁਣ ਸਕਦੇ ਹਨ।