ਕੈਨੇਡਾ ਵਿੱਚ ਸ਼ੁਰੂ ਹੋਈ ਘੱਟ ਕਿਰਾਏ ਵਾਲੀ ਨਵੀਂ ਏਅਰਲਾਈਨ

0
268

ਕੈਨੇਡਾ ਏਵੀਏਸ਼ਨ ਇੰਡਸਟਰੀ ਵਿੱਚ ਇਕ ਨਵੀਂ ਅਲਟਰਾ ਲੋਅ ਕੋਸਟ ਏਅਰਲਾਈਨ ਕੰਪਨੀ ਸ਼ੁਰੂ ਹੋਈ ਹੈ ਹੈ। ਕੈਨੇਡਾ ਵਾਸੀਆਂ ਨੂੰ ਸਸਤੇ ਮੁੱਲ ‘ਤੇ ਸਫਰ ਕਰਵਾਉਣ ਦੇ ਟੀਚੇ ਨਾਲ ਮੈਦਾਨ ਵਿੱਚ ਉੱਤਰੀ ਇਸ ਕੰਪਨੀ ਦਾ ਨਾਮ ‘ਕੈਨੇਡਾ ਜੈੱਟਲਾਈਨ’ ਹੈ। ਜਿਸ ਵਲੋਂ ਸ਼ੁਰੂਆਤੀ ਦੌਰ ਵਿੱਚ ਟੋਰੰਟੋ ਤੋਂ ਵੈਨਕੂਵਰ ਵਿਚਾਲੇ ਉਡਾਣਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਲਦ ਹੀ ਕੰਪਨੀ ਹੋਰ ਸ਼ਹਿਰਾਂ ਨੂੰ ਵੀ ਆਪਸ ਵਿੱਚ ਜੋੜੇਗੀ। ਹੋਲੀਡੇਅ ਸੀਜਨ ਵਿੱਚ ਕੰਪਨੀ ਕੈਲਗਰੀ ਲਈ ਵੀ ਉਡਾਣਾ ਸ਼ੁਰੂ ਕਰ ਸਕਦੀ ਹੈ। ਫਲੇਅਰ ਤੇ ਲੰਿਕਸ ਤੋਂ ਬਾਅਦ ਕੈਨੇਡਾ ਜੈੱਟਲਾਈਨ ਨੂੰ ਸਭ ਤੋਂ ਸਸਤੇ ਕਿਰਾਏ ਵਾਲੀ ਨਵੀਂ ਕੰਪਨੀ ਮੰਨਿਆ ਜਾ ਰਿਹਾ ਹੈ।