ਟੋਰਾਂਟੋ: ਕੈਨੇਡਾ ‘ਚ ਸੰਸਦ ਦੀਆਂ ਚੋਣਾਂ ਅਕਤੂਬਰ ‘ਚ ਹੋਣੀਆਂ ਹਨ। ਦੇਸ਼ ਭਰ ‘ਚ ਕੁੱਲ ਹਲਕੇ ੩੩੮ ਹਨ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸਰਗਰਮੀ ਵਧਦੀ ਜਾ ਰਹੀ ਹੈ। ਪਾਰਟੀਆਂ ਵਲੋਂ ਹਲਕਾਵਾਰ ਉਮੀਦਵਾਰਾਂ ਦੇ ਨਾਮ ਐਲਾਨ ਨਹੀਂ ਕੀਤੇ ਜਾ ਰਹੇ ਹਨ। ਇਸੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ੪੭ ਸੰਸਦ ਮੈਂਬਰ ਅਗਲੀ ਚੋਣ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ‘ਚ ੧੮ ਲਿਬਰਲ, ੧੫ ਕੰਜ਼ਰਵੇਟਿਵ ਅਤੇ ੧੪ ਨਿਊ ਡੈਮੋਕਰੇਟਿਕ ਪਾਰਟੀ ਦੇ ਪਾਰਲੀਮੈਂਟ ਮੈਂਬਰ ਹਨ। ਜਿਹੜੇ ਮੈਂਬਰ ਆਪਣੀ ਮਰਜ਼ੀ ਨਾਲ਼ ਉਮੀਦਵਾਰ ਨਾ ਬਣਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਫੈਸਲੇ ਦੇ ਆਮ ਕਰਕੇ ਕਾਰਨ ਨਿੱਜੀ ਦੱਸੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ੨੦੧੫ ‘ਚ ਜਿਹੜੇ ੨੯ ਸੰਸਦ ਮੈਂਬਰ ਚੋਣ ਹਾਰ ਗਏ ਸਨ ਜਾਂ ਉਮੀਦਵਾਰ ਨਹੀਂ ਬਣੇ ਸਨ ਉਹ ਇਸ ਵਾਰ ਫਿਰ ਕਿਸਮਤ ਅਜ਼ਮਾਈ ਕਰਨਾ ਚਾਹੁੰਦੇ ਹਨ। ਹਾਲ ਦੀ ਘੜੀ ਸਰਵੇਖਣਾਂ ‘ਚ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਵਿਚਕਾਰ ਫਸਵੀਂ ਟੱਕਰ ਦੱਸੀ ਜਾ ਰਹੀ ਹੈ। ਪਿਛਲੀ ਵਾਰੀ ਹਾਰ ਗਏ ਕੁਝ ਕੰਜ਼ਰਵੇਟਿਵ ਉਮੀਦਵਾਰ ਇਸ ਵਾਰ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਸਮਝਦੇ ਹੋਏ ਜਿੱਤਣ ਦੀ ਆਸ ‘ਚ ਅੱਗੇ ਆ ਰਹੇ ਹਨ। ਉਪਰੋਕਤ ਤਿੰਨ ਰਾਜਨੀਤਕ ਪਾਰਟੀਆਂ ਦੇ ਡੇਢ ਦਰਜਨ ਦੇ ਕਰੀਬ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਵੀ ਹਨ, ਉਨ੍ਹਾਂ ‘ਚੋਂ ਬਹੁਤੇ ਇਸ ਵਾਰ ਵੀ ਚੋਣ ਮੈਦਾਨ ‘ਚ ਕੁੱਦਣ ਦੀ ਤਿਆਰੀ ‘ਚ ਹਨ। ਕੈਲਗਰੀ ਤੋਂ ੨੦੧੫ ‘ਚ ਪਹਿਲੀ ਵਾਰੀ ਚੋਣ ਜਿੱਤੇ ਦਰਸ਼ਨ ਕੰਗ ਅਤੇ ਬਰੈਂਪਟਨ ਤੋਂ ਰਾਜ ਗਰੇਵਾਲ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣ ਸਕਣਗੇ।
Warning: A non-numeric value encountered in /home/punjabijournal/public_html/wp-content/themes/Newspaper/includes/wp_booster/td_block.php on line 997
Notice: compact(): Undefined variable: limits in /home/punjabijournal/public_html/wp-includes/class-wp-comment-query.php on line 853
Notice: compact(): Undefined variable: groupby in /home/punjabijournal/public_html/wp-includes/class-wp-comment-query.php on line 853













