ਬਿਨ੍ਹਾਂ ਸ਼ਰਤ ਕਸ਼ਮੀਰ ਜਾਣ ਲਈ ਤਿਆਰ ਹਾਂ: ਰਾਹੁਲ

0
1945

ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ‘ਤੇ ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਦਰਮਿਆਨ ਵਾਦੀ ਦੇ ਹਾਲਾਤ ਤੇ ਜਾਰੀ ਜ਼ੁਬਾਨੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਰਾਜਪਾਲ ਦਾ ਸੱਦਾ ਕਬੂਲ ਕਰਨ ਦੇ ਬਾਅਦ ਰਾਹੁਲ ਗਾਂਧੀ ਨੇ ਸਤਪਾਲ ਮਲਿਕ ਨੂੰ ਕਿਹਾ ਕਿ ਉਹ ਬਿਨ੍ਹਾਂ ਸ਼ਰਤ ਕਸ਼ਮੀਰ ਆਉਣ ਲਈ ਤਿਆਰ ਹਾਂ ਤੇ ਕਿਸੇ ਲਈ ਹੁਣ ਗਵਰਨਰ ਇਹ ਦੱਸਣ ਕਿ ਉਹ ਕਦੋਂ ਉੱਥੇ ਆ ਸਕਦੇ ਹਨ।
ਰਾਹੁਲ ਨੇ ਸੱਦਾ ਸਵੀਕਾਰ ਕਰਕੇ ਵਿਰੋਧੀ ਨੇਤਾਵਾਂ ਨਾਲ ਕਸ਼ਮੀਰ ਆਉਣ ਅਤੇ ਉੱਥੇ ਲੋਕਾਂ, ਜਵਾਨਾਂ ਅਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਣ ਅਤੇ ਖੁੱਲੇ ਤੌਰ ਤੇ ਘੁੰਮਣ ਦੀ ਆਜ਼ਾਦੀ ਯਕੀਨੀ ਬਣਾਉਣ ਲਈ ਰਾਜਪਾਲ ਨੂੰ ਕਿਹਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਦੀ ਇਸ ਟਿੱਪਣੀ ਨੂੰ ਰਾਜ ਭਵਨ ਨੇ ਜਦੋਂ ਸਿਆਸੀ ਸਮਝੌਤਾ ਕਰਾਰ ਦਿੱਤਾ ਤਾਂ ਉਨ੍ਹਾਂ ਨੇ ਜਵਾਬੀ ਦਾਅ ਖੇਡਦੇ ਹੋਏ ਬਿਨ੍ਹਾਂ ਸ਼ਰਤ ਵਾਦੀ ਜਾਣ ਦੀ ਗੱਲ ਕਹੀ।
ਰਾਹੁਲ ਨੇ ਰਾਜਪਾਲ ਨੂੰ ਸੰਬੋਧਨ ਕਰਦੇ ਹੋਏ ਆਪਣੇ ਟਵੀਟ ਵਿੱਚ ਕਿਹਾ ਪਿਆਰੇ ਮਲਿਕ ਜੀ ਮੈਂ ਆਪਣੇ ਟਵੀਟ ਤੇ ਤੁਹਾਡਾ ਜਵਾਬ ਦੇਖਿਆ ਮੈਂ ਜ਼ੰਮੂ ਕਸ਼ਮੀਰ ਦੀ ਯਾਤਰਾ ਕਰਨ ਅਤੇ ਲੋਕਾਂ ਨੂੰ ਮਿਲਣ ਦੇ ਤੁਹਾਡੇ ਸੱਦੇ ਨੂੰ ਸਵੀਕਾਰ ਕਰਦਾ ਹਾਂ। ਇਸ ਵਿੱਚ ਹੁਣ ਕੋਈ ਵੀ ਸ਼ਰਤ ਨਹੀਂ ਹੈ। ਮੈਂ ਕਦੋਂ ਆ ਸਕਦਾ ਹਾਂ।
ਇਸ ਟਵੀਟ ਜ਼ਰੀਏ ਰਾਹੁਲ ਨੇ ਵਿਰੋਧੀ ਨੇਤਾਵਾਂ ਦੇ ਵਫ਼ਦ ਦੀ ਸ਼ਰਤ ਛੱਡ ਕੇ ਇੱਕਲੇ ਵੀ ਕਸ਼ਮੀਰ ਜਾਣ ਲਈ ਤਿਆਰ ਰਹਿਣ ਦਾ ਰਾਜਪਾਲ ਨੂੰ ਸੰਦੇਸ਼ ਦਿੱਤਾ।