ਭਾਰਤੀ ਨੂੰ ਜਿਣਸੀ ਸ਼ੋਸ਼ਣ ਦੇ ਦੋਸ਼ ਵਿੱਚ ਸਜ਼ਾ

0
1593

ਕੈਲਗਰੀ: ਕੈਲਗਰੀ ਦੇ ਇੱਕ ਸਾਬਕਾ ਭਾਰਤੀ ਵਿਿਦਆਰਥੀ ਨੂੰ ਜਿਣਸੀ ਸ਼ੋਸ਼ਣ ਦੇ ਦੋਸ਼ ਵਿੱਚ ਪੌਣੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਸਜ਼ਾ ਦਾ ਐਲਾਨ ਕੋਰਟ ਆਫ ਕੁਈਨਜ਼ ਬੈਂਚ ਦੀ ਜੱਜ ਜੂਲੀਅਨ ਐਂਟੋਨੀਓ ਨੇ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਵਿਿਦਆਰਥੀ ਪ੍ਰਚੂਰ ਸ੍ਰੀਵਾਸਤਵਾ ਪੰਜ ਸਾਲ ਪਹਿਲੇ ਆਪਣੇ ਇੱਕ ਦੋਸਤ ਦੇ ਘਰ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਸ੍ਰੀਵਾਸਤਵਾ ਉੱਥੇ ਹੀ ਰੁਕ ਗਿਆ ਜਿੱਥੇ ਉਸ ਨੇ ਨਸ਼ੇ ਦੀ ਹਾਲਤ ਵਿੱਚ ਪਈ ਇੱਕ ਲੜਕੀ ਜੋ ਕਿ ਹੋਸ਼ ਵਿੱਚ ਨਹੀਂ ਸੀ, ਦਾ ਬਲਾਤਕਾਰ ਕੀਤਾ। 27 ਸਾਲਾ ਸ੍ਰੀਵਾਸਤਵਾ ਉੱਪਰ ਜਦੋਂ ਬਲਾਤਕਾਰ ਦੇ ਦੋਸ਼ ਲੱਗੇ ਸਨ ਤਾਂ ਉਸ ਦੀ ਉਮਰ 22 ਸਾਲ ਦੀ ਸੀ। ਸ੍ਰੀਵਾਸਤਵਾ ਨੂੰ ਜਦੋਂ ਅਦਾਲਤ ਵਿੱਚ ਸਜ਼ਾ ਸੁਣਾਈ ਗਈ ਤਾਂ ਉਹ ਜੱਜ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਸੀ।