ਦੱਖਣ ਕੋਰੀਆ ‘ਚ ਔਰਤਾਂ ਚਲਾ ਰਹੀਆਂ ਹਨ ‘ਨੋ ਮੈਰਿਜ ਵੂਮੈਨ’ ਮੁਹਿੰਮ

0
687

ਸਿਓਲ: ਦੱਖਣ ਕੋਰੀਆ ਅਤੇ ਜਾਪਾਨ ‘ਚ ਔਰਤਾਂ ਦੇ ਵਿਆਹ ਨਾ ਕਰਨ ਨਾਲ ਆਰਥਿਕ ਸੰਕਟ ਪੈਦਾ ਹੋਣ ਦਾ ਖਤਰਾ ਵਧ ਗਿਆ ਹੈ।
ਦਰਅਸਲ, ਇਥੇ ਔਰਤਾਂ ਦੇ ਅਜਿਹੇ ਕਈ ਸਮੂਹ ਹਨ, ਜੋ ਵਿਆਹ ਅਤੇ ਮਾਂ ਬਣਨ ਤੋਂ ਪ੍ਰਹੇਜ਼ ਕਰ ਰਹੇ ਹਨ। ਦੋਵੇਂ ਦੇਸ਼ ਦੁਨੀਆ ਦੇ ਸਭ ਤੋਂ ਘੱਟ ਜਨਮ ਦਰ ਵਾਲੇ ਦੇਸ਼ਾਂ ‘ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਚ ਜਾਪਾਨ ਪਹਿਲਾ ਅਤੇ ਦੱ. ਕੋਰੀਆ ਅੱਠਵੇਂ ਪੜਾਅ ‘ਤੇ ਆ ਗਿਆ ਹੈ।
ਕੋਰੀਆ ‘ਚ ਤਾਂ ਔਂਰਤਾਂ ਬਕਾਇਦਾ ‘ਹੈਸ਼ਟੈਗ ਨੋ ਮੈਰਿਜ ਵੂਮੈਨ’ ਮੁਹਿੰਮ ਚਲਾ ਰਹੀਆਂ ਹਨ। ਇਸ ਰਾਹੀਂ ਔਰਤਾਂ ਨੂੰ ੪ ਚੀਜ਼ਾਂ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਵਿਚ ਡੇਟਿੰਗ, ਨੋ ਸੈੱਸ, ਨੋ ਮੈਰਿਜ ਅਤੇ ਨੋ ਚਿਲਡਰਨ ਸ਼ਾਮਲ ਹਨ। ਸਰਕਾਰ ਇਸ ਸੰਕਟ ਕਾਰਨ ਇੰਨੀ ਚਿੰਤਾ ‘ਚ ਹੈ ਕਿ ਨੌਜਵਾਨਾਂ ਨੂੰ ਵਿਆਹ ਲਈ ਉਤਸ਼ਾਹਤ ਕਰ ਰਹੀ ਹੈ ਅਤੇ ਪੈਸੇ ਦੇ ਰਹੀ ਹੈ। ਦੱਖਣ ਕੋਰੀਆ ‘ਚ ਇਕ ਦਹਾਕੇ ਪਹਿਲਾਂ ਲਗਭਗ ੪੭ ਫੀਸਦੀ ਔਰਤਾਂ ਮੰਨਦੀਆਂ ਸੀ ਕਿ ਵਿਆਹ ਜ਼ਰੂਰੀ ਹੈ ਪਰ ਪਿਛਲੇ ਸਾਲ ਇਹ ਅੰਕੜਾ ੨੨.੪ ਫੀਸਦੀ ਡਿੱਗ ਗਿਆ। ਇਥੇ ਸਰਕਾਰ ਵਿਆਹ ਕਰਨ ਅਤੇ ਪਿਤਾ ਬਣਨ ਲਈ ਉਤਸ਼ਾਹਿਤ ਯੋਜਨਾ ਚਲਾ ਰਹੀ ਹੈ।
ਇਥੋਂ ਦੇ ਕਈ ਸੂਬਿਆਂ ‘ਚ ਤਾਂ ਸਰਕਾਰ ਔਰਤਾਂ ਨਾਲ ਉਨ੍ਹਾਂ ਦੀ ਲੰਬਾਈ, ਭਾਰ, ਫੋਟੋ ਅਤੇ ਬਾਇਓਡਾਟਾ ਮੰਗ ਰਹੀਆਂ ਹਨ। ਆਬਾਦੀ ਦਾ ਘਟਣਾ ਦੱਖਣੀ ਕੋਰੀਆ ‘ਚ ਕਿਰਤ ਸ਼ਕਤੀ ਲਈ ਖਤਰਾ ਬਣ ਰਿਹਾ ਹੈ। ਸਿਓਲ ‘ਚ ਤਾਂ ੨੦ ਫੀਸਦੀ ਤੋਂ ਵੱਧ ਮੈਰਿਜ ਹਾਲ ਬੰਦ ਹੋ ਗਏ ਹਨ। ਸਿਓਲ ਦੇ ਕਈ ਸਕੂਲਾਂ ‘ਚ ਪੜ੍ਹਨ ਲਈ ਬੱਚਿਆਂ ਦੀ ਕਮੀ ਕਾਰਨ ਸਕੂਲ ਵੀ ਬੰਦ ਕੀਤੇ ਜਾ ਰਹੇ ਹਨ।