2 ਸਾਲ ਬਾਅਦ ਹਨੀਪ੍ਰੀਤ ਦਾ ਸੁਪਨਾ ਹੋਇਆ ਪੂਰਾ

0
1701

ਹਾਲ ਹੀ ਵਿਚ ਜ਼ਮਾਨਤ ਤੇ ਆਈ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਦੀ ਮੁਲਾਕਾਤ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸੌਦਾ ਸਾਦ ਨਾਲ ਹੋ ਗਈ ਹੈ। ਹਨੀਪ੍ਰੀਤ ਰਾਮ ਰਹੀਮ ਨੂੰ ਮਿਲ ਕੇ ਬਹੁਤ ਖੁਸ਼ ਹੈ। ਜ਼ਮਾਨਤ ਤੇ ਆਉਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ ਪਹਿਲੀ ਮੁਲਾਕਾਤ ਹੈ। ਰਾਮ ਰਹੀਮ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸੋਨਾਰੀਆ ਜੇਲ੍ਹ ਵਿਚ ਬੰਦ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਜ਼ਾ 25 ਅਗਸਤ 2017 ਵਿਚ ਹੋਈ ਸੀ ਉਸ ਸਮੇਂ ਹਨੀਪ੍ਰੀਤ ਦੀ ਆਖਰੀ ਮੁਲਾਕਾਤ ਰਾਮ ਰਹੀਮ ਨਾਲ ਹੋਈ ਸੀ। ਰਾਮ ਰਹੀਮ ਕੋਰਟ ਵਿਚ ਪੇਸ਼ ਹੋਣ ਲਈ ਇੱਕ ਕਾਫਿਲਾ ਲੈ ਕੇ ਗਿਆ ਸੀ। ਕਾਫਿਲੇ ਦੀ ਜਿਸ ਗੱਡੀ ਵਿਚ ਉਹ ਆਇਆ ਸੀ ਉਸ ਗੱਡੀ ਵਿਚ ਹੀ ਹਨੀਪ੍ਰੀਤ ਸੀ। ਉਸ ਤੋਂ ਬਾਅਦ ਜਦੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਨੂੰ ਹੈਲੀਕਾਪਟਰ ਰਾਂਹੀ ਲਿਜਾਇਆ ਗਿਆ। ਹੈਲੀਕਾਪਟਰ ਵਿਚ ਵੀ ਹਨੀਪ੍ਰੀਤ ਉਸ ਦੇ ਨਾਲ ਸੀ ਸੀਬੀਆਈ ਅਦਾਲਤ ਨੇ ਸੌਦਾ ਸਾਧ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਹੈ। ਹਨੀਪ੍ਰੀਤ ਨੇ ਵੀ ਅਦਾਲਤ ਵਿਚ ਅਰਜ਼ੀ ਦਿਤੀ ਸੀ ਕਿ ਉਸ ਨੂੰ ਅਪਣੇ ‘ਪਿਤਾ’ ਨਾਲ ਰਹਿਣ ਦੀ ਇਜ਼ਾਜਤ ਦਿਤੀ ਜਾਵੇ। ਅਦਾਲਤ ਨੇ ਦੋਹਾਂ ਦੀ ਅਰਜ਼ੀ ਨੂੰ ਰੱਦ ਕਰ ਦਿਤਾ। ਉਂਜ ਦੋਵੇਂ ਜਣੇ ਰੋਹਤਕ ਜੇਲ ਵਿਚ ਬਣੇ ਪੁਲਿਸ ਗੈਸਟ ਹਾਉਸ ਵਿਚ ਨਾਲ ਹੀ ਰਹੇ ਸਨ। ਸੂਤਰਾਂ ਮੁਤਾਬਕ ਸੌਦਾ ਸਾਧ ਜੇਲ ਵਿਚ ਅਪਣੀ ਸ਼ਾਹੀ ਜੀਵਨਸ਼ੈਲੀ ਨੂੰ ਯਾਦ ਕਰ ਰਿਹਾ ਹੈ।