ਮੂਸੇਵਾਲਾ ਕਤਲ ਕਾਂਡ: ਲਾਰੈਂਸ ਬਿਸ਼ਨੋਈ ਦਾ ਪੁਲੀਸ ਰਿਮਾਂਡ ਵਧਾਇਆ

0
314

ਮਾਨਸਾ: ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਰਾਤੀਂ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 26 ਜੂਨ ਤੱਕ ਰਿਮਾਂਡ ਲੈ ਲਿਆ ਹੈ। ਬਿਸ਼ਨੋਈ ਨੂੰ ਅਦਾਲਤ ਵਿਚ 22 ਜੂਨ ਨੂੰ ਪੇਸ਼ ਕਰਨਾ ਸੀ, ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਕ ਦਿਨ ਪਹਿਲਾਂ ਹੀ ਅੱਜ ਅੱਧੀ ਰਾਤ ਨੂੰ ਪੇਸ਼ ਕਰ ਦਿੱਤਾ। ਇਸ ਤੋਂ ਪਹਿਲਾਂ ਅੱਜ ਰਾਤੀਂ ਮਾਨਸਾ ਪੁਲੀਸ ਉਸ ਨੂੰ ਖਰੜ ਤੋਂ ਇੱਕ ਵੱਡੇ ਸੁਰੱਖਿਆ ਕਾਫ਼ਲੇ ਹੇਠ ਇੱਥੇ ਲੈ ਕੇ ਆਈ ਸੀ। ਇਸ ਦੌਰਾਨ ਅਦਾਲਤ ਨੇ ਇਸ ਮਾਮਲੇ ਵਿੱਚ ਛੇ ਹੋਰਨਾਂ ਦਾ ਵੀ ਪੁਲੀਸ ਰਿਮਾਂਡ ਵਧਾ ਦਿੱਤਾ ਹੈ।