ਅਗਲੇ 3 ਸਾਲਾਂ ‘ਚ ਕੈਨੇਡਾ 10 ਲੱਖ ਨਵੇਂ ਪ੍ਰਵਾਸੀ ਦੇਣਗੇ ਦਸਤਕ

0
957

ਵਿਨੀਪੈਗ: ਮਾਰਕੋ ਮੈਂਡੀਸਿਨੋ ਨੇ ਨਵੰਬਰ ੨੦੧੯ ਵਿਚ ਕੈਨੇਡਾ ਦੇ ਇੰਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਦਾ ਅਹੁਦਾ ਸਾਂਭਣ ਤੋਂ ਬਾਅਦ ਆਪਣੇ ਪਹਿਲੇ ਵੱਡੇ ਭਾਸਨ ਵਿਚ ਕੈਨੇਡਾ ਦੀ ਨਵੀਂ ਇੰਮੀਗ੍ਰੇਸ਼ਨ ਪ੍ਰਣਾਲੀ ਦੀ ਰੂਪ-ਰੇਖਾ ਲੋਕਾਂ ਦੇ ਸਾਹਮਣੇ ਪੇਸ਼ ਕੀਤੀ। ਮੈਂਡੀਸਿਨੋ ਨੇ ਆਪਣੇ ਭਾਸਨ ਵਿਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੰਮੀਗ੍ਰੇਸ਼ਨ ‘ਤੇ ਨਿਰਭਰ ਕਰਦਾ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਕੈਨੇਡਾ ਨੂੰ ਆਪਣੀ ਆਰਥਿਕ ਖੁਸ਼ਹਾਲੀ ਨੂੰ ਸੁਰੱਖਿਅਤ ਕਰਨ ਲਈ ਕਿੰਨੇ ਲੋਕਾਂ ਦੀ ਜਰੂਰਤ ਹੈ। ਉਨਾਂ ਕਿਹਾ ਕਿ ਕੈਨੇਡਾ ਵਿਚ ਜਨਮ ਦਰ ਘੱਟ ਹੋਣ ਕਾਰਨ ਇਸ ਦੀ ਆਬਾਦੀ ਦੇ ਆਕਾਰ ਨੂੰ ਕਾਇਮ ਰੱਖਣ ਲਈ ਬੇਹੱਦ ਜਰੂਰੀ ਹੈ ਕਿ ਦੁਨੀਆ ਭਰ ਤੋਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ। ਅੱਜ ਕੈਨੇਡਾ ਦੀ ਆਬਾਦੀ ਦਾ ਤਕਰੀਬਨ ੮੦ ਫੀਸਦੀ ਵਾਧਾ ਇੰਮੀਗ੍ਰੇਸਨ ਤੋਂ ਹੋ ਰਿਹਾ ਹੈ ਅਤੇ ਅਨੁਮਾਨਾਂ ਅਨੁਸਾਰ ਸਾਲ ੨੦੩੦ ਤੱਕ ਇਹ ੧੦੦ ਪ੍ਰਤੀਸ਼ਤ ਤੱਕ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਲਈ ਅਗਲੇ ਤਿੰਨ ਸਾਲਾਂ ਵਿਚ ਕੈਨੇਡਾ ੧੦ ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਅਤੇ ਇਸ ਸਬੰਧੀ ਉਹ ਆਪਣੀ ਨਵੀਂ ਇੰਮੀਗ੍ਰੇਸ਼ਨ ਨੀਤੀ ਦੀ ਰਸਮੀ ਤੌਰ ‘ਤੇ ਘੋਸਨਾ ਇਸੇ ਸਾਲ ਮਾਰਚ ਮਹੀਨੇ ਕਰਨਗੇ।