ਕੈਨੇਡਾ ਦੇ ਬ੍ਰਿਿਟਸ ਕੋਲੰਬੀਆ ’ਚ 17 ਸਾਲਾ ਸਿੱਖ ਲੜਕੇ ਦੀ ਸੜਕ ਹਾਦਸੇ ’ਚ ਮੌਤ

0
157

ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ ਸੂਬੇ ਵਿਚ ਭਿਆਨਕ ਸੜਕ ਹਾਦਸੇ ਵਿਚ 17 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਦਾ ਗੱਡੀ ਤੋਂ ਸੰਤੁਲਨ ਵਿਗੜਨ ਨਾਲ ਵਾਪਰਿਆ। ਅੱਲੜ ਇਸ ਮਹੀਨੇ ਦੇ ਸ਼ੁਰੂ ਵਿਚ ਘਰ ਜਾ ਰਿਹਾ ਸੀ, ਜਦੋਂ ਬ੍ਰਿਿਟਸ਼ ਕੋਲੰਬੀਆ ਦੇ ਲੈਂਗਲੇ ਵਿਚ ਫਰੇਜ਼ਰ ਹਾਈਵੇਅ ‘ਤੇ ਇਹ ਹਾਦਸਾ ਹੋਇਆ। 7 ਜਨਵਰੀ ਨੂੰ ਹੋਇਆ ਹਾਦਸਾ ਇੰਨਾ ਭਿਆਨਕ ਸੀ ਕਿ ਵਾੜ ਉਖੜ ਗਈ ਅਤੇ ਇੱਕ ਦਰੱਖਤ ਡਿੱਗ ਗਿਆ। ਮ੍ਰਿਤਕ ਦੀ ਮਾਂ ਨੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਆਪਣੇ ਬੇਟੇ ਨਾਲ ਗੱਲ ਕੀਤੀ ਸੀ।