ਵਾਟਸਐਪ ਦੀ ਲਤ ਨੇ ਪੰਜ ਮਹੀਨੇ ‘ਚ ਹੀ ਤੁੜਵਾਇਆ ਵਿਆਹ

0
1774

ਮੋਬਾਇਲ ਦਾ ਭੂਤ ਲੋਕਾਂ ‘ਤੇ ਇਸ ਕਦਰ ਸਵਾਰ ਹੋਇਆ ਪਿਆ ਹੈ ਕਿ ਹੁਣ ਇਹ ਕਰੀਬੀ ਰਿਸ਼ਤਿਆਂ ਵਿਚ ਵੀ ਭੂਚਾਲ ਲਿਆਉਣ ਲੱਗ ਪਿਆ ਹੈ। ਇਸੇ ਮੋਬਾਇਲ ਨੇ ਸੱਤ ਜਨਮਾਂ ਦਾ ਸਾਥ ਨਿਭਾਉਣ ਦੀ ਕਸਮ ਲੈ ਕੇ ਇਕ ਦੂਜੇ ਦੇ ਹੋਣ ਵਾਲੇ ਪਤੀ-ਪਤਨੀ ਨੂੰ ਪੰਜ ਮਹੀਨੇ ਵਿਚ ਹੀ ਦੂਰ ਕਰ ਦਿਤਾ ਹੈ। ਪਤਨੀ ਵਾਟਸਐਪ ‘ਤੇ ਚੈਟਿੰਗ ਕਰਦੀ ਸੀ ਪਰ ਪਤੀ ਨੂੰ ਇਹ ਨਾਗਵਾਰ ਗੁਜ਼ਰਦਾ ਸੀ। ਝਗੜਿਆਂ ਤੋਂ ਬਾਅਦ ਮਾਮਲਾ ਪੰਚਾਇਤ ਤਕ ਪਹੁੰਚ ਗਿਆ। ਦੋਵੇਂ ਪਰਵਾਰਾਂ ਨੇ ਰਜ਼ਾਮੰਦੀ ਨਾਲ ਅਲੱਗ ਹੋਣ ਦਾ ਫ਼ੈਸਲਾ ਕਰਦੇ ਹੋਏ ਵਿਆਹ ਵਿਚ ਹੋਏ ਲੈਣ ਦੇਣ ਨੂੰ ਵਾਪਸ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ।ਇਸ ਸਬੰਧ ਵਿਚ ਲਿਖਤੀ ਤੌਰ ‘ਤੇ ਦਸਤਖ਼ਤ ਕਰਕੇ ਸੂਚਨਾ ਪੁਲਿਸ ਨੂੰ ਵੀ ਦੇ ਦਿਤੀ ਗਈ। ਅਮਰੋਹਾ ਵਿਚ ਵੀ ਇਕ ਦਿਨ ਪਹਿਲਾਂ ਇਕ ਲਾੜੇ ਨੇ ਹੋਣ ਵਾਲੀ ਲਾੜੀ ਨਾਲ ਵਿਆਹ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਵਾਟਸਐਪ ‘ਤੇ ਜ਼ਿਆਦਾ ਚੈਟਿੰਗ ਕਰਦੀ ਸੀ। ਪਿੰਡ ਸਿਰਸਾ ਦੇ ਰਹਿਣ ਵਾਲੇ ਵਿਮਲੇਸ਼ ਕੁਮਾਰ ਪੁੱਤਰ ਪ੍ਰੇਮ ਚੰਦ ਦਾ ਵਿਆਹ 27 ਅਪ੍ਰੈਲ 2018 ਨੂੰ ਕਿਸ਼ਨੀ ਖੇਤਰ ਦੇ ਪਿੰਡ ਨੰਦਪੁਰ ਦੀ ਲੜਕੀ ਦੇ ਨਾਲ ਹੋਇਆ ਸੀ। ਦੋਸ਼ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਵਿਆਹੁਤਾ ਅਪਣੇ ਮੋਬਾਇਲ ‘ਤੇ ਵਾਟਸਐਪ ਚੈਟਿੰਗ ਵਿਚ ਰੁੱਝੀ ਰਹਿੰਦੀ ਸੀ। ਜਿਸ ‘ਤੇ ਪਤੀ-ਪਤਨੀ ਵਿਚਕਾਰ ਨਿੱਤ ਦਿਨ ਝਗੜਾ ਹੋਣ ਲੱਗਿਆ, ਜਿੱਥੇ ਪਤੀ ਅਤੇ ਉਸ ਦੇ ਪਰਵਾਰ ਵਿਆਹੁਤਾ ਨੂੰ ਮੋਬਾਇਲ ਤੋਂ ਦੂਰ ਰਹਿਣ ਲਈ ਆਖਦੇ ਸਨ ਪਰ ਵਿਆਹੁਤਾ ਮੋਬਾਇਲ ਨੂੰ ਛੱਡਣ ਲਈ ਤਿਆਰ ਨਹੀਂ ਸੀ।ਇਸ ਗੱਲ ਨੂੰ ਲੈ ਕੇ ਸਨਿਚਰਵਾਰ ਨੂੰ ਦੋਵੇਂ ਪੱਖਾਂ ਵਿਚ ਪੰਚਾਇਤ ਵੀ ਹੋਈ ਪਰ ਵਿਆਹੁਤਾ ਨੇ ਮੋਬਾਇਲ ਨੂੰ ਅਪਣੇ ਤੋਂ ਦੂਰ ਕਰਨ ਤੋਂ ਮਨ੍ਹਾਂ ਕਰ ਦਿਤਾ। ਗੱਲ ਇਥੇ ਤਕ ਪਹੁੰਚ ਗਈ ਕਿ ਦੋਵੇਂ ਨੇ ਹੀ ਇਕ ਦੂਜੇ ਨਾਲ ਇਕੱਠੇ ਰਹਿਣ ਤੋਂ ਮਨ੍ਹਾਂ ਕਰ ਦਿਤਾ। ਦੋਵੇਂ ਹੀ ਪੱਖਾਂ ਦੁਆਰਾ ਪਤੀ-ਪਤਨੀ ਨੂੰ ਸਮਝਾਇਆ ਗਿਆ ਪਰ ਉਹ ਸਮਝਣ ਲਈ ਤਿਆਰ ਨਹੀਂ ਸਨ। ਸਨਿਚਰਵਾਰ ਨੂੰ ਲੜਕਾ ਪੱਖ ਨੇ ਲੜਕੀ ਪੱਖ ਦੁਆਰਾ ਦਿਤਾ ਗਿਆ ਦਾਜ ਦਹੇਜ ਵਾਪਸ ਕਰ ਦਿਤਾ ਤਾਂ ਲੜਕੀ ਨੇ ਵੀ ਵਿਆਹ ਵਿਚ ਦਿਤੇ ਗਏ ਗਹਿਣੇ ਵਾਪਸ ਕਰ ਦਿਤੇ। ਦੋਵੇਂ ਪੱਖਾਂ ਨੇ ਲਿਖਤੀ ਸਮਝੌਤਾ ਕਰ ਲਿਆ। ਸਨਿਚਰਵਾਰ ਦੀ ਸ਼ਾਮ ਦੋਵੇਂ ਪੱਖਾਂ ਨੇ ਥਾਣੇ ਵਿਚ ਪਹੁੰਚ ਕੇ ਸਮਝੌਤੇ ਦੀ ਲਿਖਤੀ ਕਾਪੀ ਥਾਣਾ ਪੁਲਿਸ ਨੂੰ ਦੇ ਦਿਤੀ। ਇਸ ਸਬੰਧ ਵਿਚ ਸੀਨੀਅਰ ਪੁਲਿਸ ਅਧਿਕਾਰੀ ਸੋਮਵੀਰ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਹੀ ਪੱਖਾਂ ਨੇ ਫ਼ੈਸਲੇ ਦੀ ਕਾਪੀ ਥਾਣੇ ਵਿਚ ਦਿਤੀ ਹੈ।