ਇੱਕ ਲੱਖ ਭਾਰਤੀਆਂ ਨੂੰ ਕੈਨੇਡਾ ’ਚ ਮਿਲੀ ਪੀ.ਆਰ

0
315

ਟੋਰਾਂਟੋ: ਕੈਨੇਡਾ ’ਚ ਸਾਲ 2021 ਦੌਰਾਨ ਇੱਕ ਲੱਖ ਭਾਰਤੀ ਪੱਕੇ ਵਸਨੀਕ (ਪੀ.ਆਰ) ਬਣੇ ਹਨ ਜਦਕਿ ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ’ਚ ਦਾਖਲ ਵੀ ਹੋਏ ਹਨ।  ਪਿਛਲੇ ਹਫਤੇ 2023-2025 ਲਈ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰਦਿਆਂ ਕੈਨੇਡਾ ਨੇ ਕਿਹਾ ਕਿ ਉਹ ਰਿਕਾਰਡ 5,00,000 ਨਵੇਂ ਪੱਕੇ ਵਸਨੀਕਾਂ ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਨੌਕਰੀਆਂ ਦੀ ਬਿਹਤਰ ਸੰਭਾਵਨਾ ਅਤੇ ਸਮੁੱਚੇ ਤੌਰ ’ਤੇ ਬਿਹਤਰ ਜ਼ਿੰਦਗੀ ਲਈ ਭਾਰਤੀ ਲੋਕ ਕੈਨੇਡਾ ਵੱਲ ਪਰਵਾਸ ਕਰ ਰਹੇ ਹਨ। 2021 ਵਿੱਚ ਲਗਭਗ 1,00,000 ਭਾਰਤੀ ਕੈਨੇਡਾ ਦੇ ਪੱਕੇ ਵਸਨੀਕ ਬਣ ਗਏ ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ 4,05,000 ਨਵੇਂ ਪਰਵਾਸੀਆਂ ਨੂੰ ਦੇਸ਼ ਅੰਦਰ ਦਾਖਲਾ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦੀ ਪਰਵਾਸੀ ਅਬਾਦੀ 2041 ਤੱਕ 34 ਫੀਸਦ ਤੱਕ ਵੱਧ ਜਾਵੇਗੀ।