ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ-ਹਰਿਆਣਾ ਬਾਰਡਰ ’ਤੇ ਟੋਆ ਪੁੱਟ ਕੇ ਜ਼ਮੀਨ ’ਚ ਦੱਬੇ ਹਥਿਆਰ

0
682
Photo: Punjabi Tribune

ਮੁਹਾਲੀ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੀ ਪੁੱਛ ਪੜਛਾਲ ਤੋਂ ਅਹਿਮ ਸੁਰਾਗ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਕਿਸੇ ਥਾਂ ਟੋਆ ਪੁੱਟ ਕੇ ਆਧੁਨਿਕ ਹਥਿਆਰ ਮਿੱਟੀ ਵਿੱਚ ਦੱਬ ਦਿੱਤੇ ਸਨ, ਕਿਉਂਕਿ ਜੇਕਰ ਉਹ ਹਥਿਆਰਾਂ ਸਮੇਤ ਫ਼ਰਾਰ ਹੁੰਦੇ ਤਾਂ ਉਹਨਾਂ ਦੇ ਫੜੇ ਜਾਣ ਦਾ ਡਰ ਸੀ।