ਕੈਨੇਡਾ ’ਚ ਹਰ ਸਿਗਰਟ ’ਤੇ ਲਿਖੀ ਜਾਵੇਗੀ ਸਿਹਤ ਸਬੰਧੀ ਚਿਤਾਵਨੀ

0
608
Cigarette butt on abstract background.

ਟੋਰਾਂਟੋ: ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਵਾਲਾ ਹੈ, ਜਿਥੇ ਹਰ ਸਿਗਰਟ ਉੱਤੇ ਸਿਹਤ ਸਬੰਧੀ ਚੇਤਾਵਨੀ ਲਿਖਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਦੇਸ਼ ਵਿਚ ਤੰਬਾਕੂ ਉਤਪਾਦਾਂ ਦੀ ਪੈਕਿੰਗ ‘ਤੇ ਚੇਤਾਵਨੀ ਵਜੋਂ ਗ੍ਰਾਫਿਕ ਤਸਵੀਰ ਲਗਾਉਣ ਦੀ ਨੀਤੀ ਲਾਗੂ ਕੀਤੀ ਗਈ ਸੀ। ਦੋ ਦਹਾਕੇ ਪਹਿਲਾਂ ਸ਼ੁਰੂ ਹੋਈ ਇਸ ਨੀਤੀ ਨੂੰ ਦੁਨੀਆ ਭਰ ਵਿੱਚ ਅਪਣਾਇਆ ਗਿਆ ਹੈ।