ਕੈਨੇਡਾ ਦਾ ਸੂਬਾ ਕਿਊਬਕ ਅਮਰੀਕਾ ਦੇ ਰਾਹ ਪਿਆ

0
2484

ਕਿਊਬਕ: ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ਦੇ ਰਾਹ ‘ਤੇ ਚੱਲਣ ਜਾ ਰਹੀ ਹੈ। ਸੂਬੇ ਦੀ ਵਿਧਾਨ ਸਭਾ ਨੇ ਅਪ੍ਰਵਾਸੀਆਂ ਅਤੇ ਰਫਿਊਜ਼ੀਆਂ ਦੀ ਗਿਣਤੀ ਘੱਟ ਕਰਨ ਵਾਲੇ ਬਿੱਲ-੯ ਨੂੰ ਮਨਜ਼ੂਰੀ ਦਿੱਤੀ ਹੈ। ਇਥੇ ਜਿਸ ਵਿਵਾਦਤ ਇਮੀਗ੍ਰੇਸ਼ਨ ਬਿੱਲ ਨੂੰ ਮਨਜ਼ੂਰੀ ਮਿਲੀ ਹੈ, ਉਹ ਹੁਨਰਮੰਦ ਪ੍ਰਵਾਸੀ ਬਿਨੈਕਾਰਾਂ ਲਈ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਨੀਤੀ ਦੀ ਥਾਂ ਲਵੇਗਾ।
ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਦੀ ਉਸ ਪ੍ਰਸਤਾਵਿਤ ਯੋਜਨਾ ਵਾਂਗ ਹੈ ਜੋ ਆਪਣੇ ਦੇਸ਼ ਦੀ ਵੀਜ਼ਾ ਪ੍ਰਣਾਲੀ ਨੂੰ ਪਰਿਵਾਰ ਆਧਾਰਿਤ ਇਮੀਗ੍ਰੇਸ਼ਨ ਤੋਂ ਹੋਰ ਜ਼ਿਆਦਾ ਹੁਨਰਮੰਦ ਕਾਮਿਆਂ ‘ਚ ਬਦਲ ਦੇਵੇਗਾ।
ਇਮੀਗ੍ਰੇਸ਼ਨ ਮੰਤਰੀ ਸਾਇਮਨ ਬੈਰੇਟ ਨੇ ਕਿਹਾ ਕਿ ਬਿੱਲ-੯ ਦੇ ਪੱਖ ‘ਚ ੬੨ ‘ਚੋਂ ੪੨ ਵੋਟਾਂ ਪਈਆਂ ਹਨ।
ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਦੇ ਸਖਤ ਰੁਖ ਨੂੰ ਦੇਖਦੇ ਹੋਏ ਭਾਰਤੀਆਂ ਸਮੇਤ ਦੁਨੀਆ ਦੇ ਲੋਕਾਂ ਦੀ ਪਹਿਲੀ ਪਸੰਦ ਕੈਨੇਡਾ ਬਣਦਾ ਜਾ ਰਿਹਾ ਹੈ ਜਿਥੇ ਵਸਣਾ ਹੁਣ ਮੁਸ਼ਕਿਲ ਹੋਵੇਗਾ। ਇਥੇ ਲੋਕ ਕੰਮ ਅਤੇ ਸਥਾਈ ਆਵਾਸ ਦੇ ਮੌਕੇ ਦੇਖ ਰਹੇ ਹਨ। ਸਿਰਫ ੨੦੧੮ ‘ਚ ਹੀ ੩੯,੬੦੦ ਤੋਂ ਜ਼ਿਆਦਾ ਭਾਰਤੀਆਂ ਨੇ ਐਕਸਪ੍ਰੈਸ ਐਂਟਰੀ ਰੂਟ ਦੇ ਜ਼ਰੀਏ ਕੈਨੇਡਾ ‘ਚ ਸਥਾਈ ਨਿਵਾਸ ਹਾਸਲ ਕੀਤਾ। ਇਕ ਰਿਪੋਰਟ ਮੁਤਾਬਕ ੨੦੧੭ ‘ਚ ੨੬,੩੦੦ ਭਾਰਤੀਆਂ ਨੂੰ ਸਥਾਈ ਨਿਵਾਸ ਪ੍ਰਦਾਨ ਕੀਤਾ ਗਿਆ ਸੀ।