ਕੈਨੇਡਾ ਵਿਚ ਚੱਲੀ ਕੋਰੋਨਾ ਦੀ ਤੀਸਰੀ ਲਹਿਰ ਚਿੰਤਾ ਦਾ ਵਿਸ਼ਾ: ਟਰੂਡੋ

0
837

ਓਟਾਵਾ: ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਜਾਰੀ ਹੈ। ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਵਾਇਰਸ ਦਾ ਅਸਲ ਵੈਰੀਐਂਟ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਇਸ ਦੀ ਜਗ੍ਹਾ ਤੇਜ਼ੀ ਨਾਲ ਫੈਲਣ ਵਾਲੇ ਵੈਰੀਐਂਟ ਨੇ ਲੈ ਲਈ ਹੈ।
ਨਵੇਂ ਵੈਰੀਐਂਟ ਬਾਲਗਾਂ ਨੂੰ ਜ਼ਿਆਦਾ ਸ਼ਿਕਾਰ ਬਣਾ ਰਹੇ ਹਨ। ਹਸਪਤਾਲ ਵਿਚ ਦਾਖਲ ਹੋ ਰਹੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਹਾਮਾਰੀ ਨੂੰ ਸਭ ਤੋਂ ਗੰਭੀਰ ਤੀਜੀ ਲਹਿਰ ਦੱਸਿਆ ਹੈ।
ਟਰੂਡੋ ਨੇ ਕਿਹਾ ਕਿ ਇਹ ਅਜਿਹੀ ਖ਼ਬਰ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ। ਹਸਪਤਾਲ ਵਿਚ ਦਾਖਲ ਹੋਣ ਵਾਲੇ ਮਾਮਲੇ ਵੱਧ ਰਹੇ ਹਨ। ਆਈ.ਸੀ.ਯੂ. ਦੇ ਬੈੱਡ ਮਰੀਜ਼ਾਂ ਨਾਲ ਭਰ ਰਹੇ ਹਨ। ਵੈਰੀਐਂਟ ਫੈਲ ਰਹੇ ਹਨ ਅਤੇ ਅਜਿਹੇ ਲੋਕ ਜਿਹੜੇ ਮੰਨ ਰਹੇ ਸੀ ਕਿ ਉਹਨਾਂ ਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ ਉਹ ਵੀ ਬੀਮਾਰ ਪੈ ਰਹੇ ਹਨ।
ਪੀ.ਐੱਮ. ਟਰੂਡੋ ਨੇ ਬਾਲਗਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਤੀਜੀ ਲਹਿਰ ਵਿਚ ਬਾਲਗ ਵਾਇਰਸ ਦੀ ਚਪੇਟ ਵਿਚ ਜ਼ਿਆਦਾ ਆ ਰਹੇ ਹਨ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਸਿਰਫ ਬੀਤੇ ਹਫ਼ਤੇ ਵਿਚ ਹੀ ਆਈ.ਸੀ.ਯੂ. ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ 18 ਫੀਸਦੀ ਵਾਧਾ ਹੋਇਆ ਹੈ। ਨਵੇਂ ਵੈਰੀਐਂਟ ਹਸਪਤਾਲ ਦੀ ਸਮਰੱਥਾ ’ਤੇ ਕਾਫੀ ਦਬਾਅ ਪਾ ਰਹੇ
ਹਨ।
ਦੇਸ਼ ਦੇ ਪ੍ਰਮੁੱਖ ਪਬਲਿਕ ਹੈਲਥ ਅਫਸਰ ਡਾਕਟਰ ਥੇਰੇਸਾ ਟੈ ਨੇ ਕਿਹਾ ਕਿ ਵੱਧਦੀ ਇਨਫੈਕਸ਼ਨ ਦੀ ਦਰ ਦੇ ਨਾਲ ਅਸੀਂ ਹਸਪਤਾਲ ਵਿਚ ਇਲਾਜ ਕਰਾ ਰਹੇ ਕੋਵਿਡ-19 ਪੀੜਤ ਬਾਲਗਾਂ ਦੀ ਕਾਫੀ ਜ਼ਿਆਦਾ ਗਿਣਤੀ ਦੇਖ ਰਹੇ ਹਾਂ।‘’
ਟੈਮ ਨੇ ਦੱਸਿਆ ਕਿ ਭ.1.1.7 ਦਾ ਅਸਰ ਕੈਨੇਡਾ ਵਿਚ ਜ਼ਿਆਦਾ ਹੈ। ਇਸ ਦੌਰਾਨ ਉਹਨਾਂ ਦੀ ਟੀਮ ਪਹਿਲੀ ਵਾਰ ਬ੍ਰਾਜ਼ੀਲ ਵਿਚ ਮਿਲੇ ਫ.1 ਵੈਰੀਐਂਟ ‘ਤੇ ਵੀ ਨਜ਼ਰ ਬਣਾਏ ਹੋਏ ਹੈ।
ਇਹ ਵੈਰੀਐਂਟ ਕੈਨੇਡਾ ਦੇ ਪੱਛਮੀ ਸੂਬਿਆਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਬ੍ਰਿਿਟਸ਼ ਕੋਲੰਬੀਆ ਦੇ ਸਿਹਤ ਮੰਤਰੀ ਨੇ ਕਿਹਾ ਕਿ ਈਸਟਰ ਵੀਕੈਂਡ ਦੇ ਬਾਅਦ ਉਹਨਾਂ ਦੇ ਸੂਬੇ ਵਿਚ ਫ.1 ਵੈਰੀਐਂਟ ਦੇ ਮਾਮਲੇ ਲੱਗਭਗ ਦੁੱਗਣੇ ਹੋ ਗਏ ਹਨ।