ਟਵਿੱਟਰ ’ਤੇ ਅਣਮਿੱਥੇ ਸਮੇਂ ਲਈ ਨਾਈਜੀਰੀਆ ’ਚ ਰੋਕ

0
711
Photo: androidgram.com

ਲਾਗੋਸ: ਨਾਈਜੀਰੀਆ ਦੀ ਸਰਕਾਰ ਨੇ ਦੇਸ਼ ਭਰ ਵਿਚ ਟਵਿੱਟਰ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ, ਜਿਸ ਕਾਰਨ ਲੱਖਾਂ ਲੋਕ ਨੂੰ ਟਵਿੱਟਰ ਦੀ ਵਰਤੋਂ ਨਹੀਂ ਕਰ ਸਕੇ। ਨਾਈਜੀਰੀਆ ਦੀ ਸੰਚਾਰ ਸੇਵਾਵਾਂ ਦੀ ਸੰਸਥਾ ‘ਐਸੋਸੀਏਸ਼ਨ ਆਫ ਲਾਇਸੈਂਸਡ ਟੈਲੀ ਕਮਿਊਨੀਕੇਸ਼ਨ ਅਪਰੇਟਰਜ਼ ਨੇ ਬਿਆਨ ਵਿੱਚ ਕਿਹਾ ਕਿ ਇਸ ਦੇ ਮੈਂਬਰਾਂ ਨੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਟਵਿੱਟਰ ਦੀਆਂ ਸੇਵਾਵਾਂ ਰੋਕ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਨਾਈਜੀਰੀਆ ਸਰਕਾਰ ਨੇ ਕਿਹਾ ਸੀ ਕਿ ਮਾਈਕ੍ਰੋਬਲੌਗਿੰਗ ਸਾਈਟ ਦੀਆਂ ਸੇਵਾਵਾਂ ’ਤੇ ਰੋਕ ਲੱਗ ਰਹੀ ਹੈ ਕਿਉਂ ਕਿ ਟਵਿੱਟਰ ਨੇ ਵੱਖਵਾਦੀ ਅੰਦੋਲਨ ਬਾਰੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਵੱਲੋਂ ਕੀਤਾ ਟਵੀਟ ਹਟਾ ਦਿੱਤਾ ਹੈ।