ਫੀਫਾ ਵਰਲਡ ਕੱਪ ’ਚੋਂ ਬਾਹਰ ਹੋਇਆ ਕੈਨੇਡਾ

0
285

ਬ੍ਰਸਲਜ਼: ਦੁਨੀਆ ਭਰ ਵਿਚ ਹੁਣ ਫੀਫਾ ਵਰਲਡ ਕੱਪ ਦਾ ਕਰੇਜ਼ ਹੈ। ਵਰਲਡ ਕੱਪ ਦੌਰਾਨ ਕਤਰ ’ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਇਕ ਮੈਚ ’ਚ ਬੈਲਜੀਅਮ ਦੀ ਹਾਰ ਮਗਰੋਂ ਹਿੰਸਾ ਭੜਕ ਉਠੀ ਅਤੇ ਪੁਲਿਸ ਨੇ ਦਰਜਨਾਂ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ। ਇਸੇ ਦਰਮਿਆਨ ਕੈਨੇਡੀਅਨ ਟੀਮ ਕ੍ਰੋਏਸ਼ੀਆ ਤੋਂ 4-1 ਨਾਲ ਹਾਰ ਕੇ ਵਰਲਡ ਕੱਪ ਵਿਚੋਂ ਬਾਹਰ ਹੋ ਗਈ। ਕੈਨੇਡਾ ਅਤੇ ਕ੍ਰੋਏਸ਼ੀਆਂ ਦਰਮਿਆਨ ਖੇਡੇ ਗਏ ਮੈਚ ਦੌਰਾਨ ਕੈਨੇਡਾ ਵੱਲੋਂ ਇਕੋ ਇਕ ਗੋਲ ਅਲਫੌਂਸੋ ਡੇਵਿਸ ਨੇ ਕੀਤਾ ਅਤੇ ਆਪਣੀ ਟੀਮ ਨੂੰ ਬੜਤ ਦਿਵਾ ਦਿਤੀ ਪਰ ਇਸ ਮਗਰੋਂ ਕ੍ਰੋਏਸ਼ੀਆ ਦੇ ਇਕ ਮਗਰੋਂ ਇਕ ਹਮਲੇ ਕੈਨੇਡੀਅਨ ਟੀਮ ਰੋਕ ਨਾ ਸਕੀ ਅਤੇ ਅੰਤਮ ਸਕੋਰ 4-1 ਰਿਹਾ।