‘ਐਮਰਜੈਂਸੀ’: ਫ਼ਿਲਮ ਰਿਲੀਜ਼ ਕਰਵਾਉਣ ਲਈ ਅਦਾਲਤ ਵੀ ਜਾਵਾਂਗੀ: ਕੰਗਨਾ

0
264

ਨਵੀਂ ਦਿੱਲੀ: ਬੌਲੀਵੁਡ ਅਦਾਕਾਰਾ ਤੇ ਫਿਲਮ ਨਿਰਮਾਤਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਉਸ ਨੂੰ ਆਉਣ ਵਾਲੀ ਫਿਲਮ ‘ਐਮਰਜੈਂਸੀ’ ਲਈ ਹਾਲੇ ਤੱਕ ਸਰਟੀਫਿਕੇਟ ਨਹੀਂ ਦਿੱਤਾ ਹੈ ਅਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ, ਨਹੀਂ ਤਾਂ ਉਹ ਅਦਾਲਤ ਦਾ ਰੁਖ਼ ਕਰੇਗੀ। ਛੇ ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਬਾਰੇ ਗੱਲ ਕਰਦਿਆਂ ਕੰਗਨਾ ਨੇ ਕਿਹਾ, ‘ਉਮੀਦ ਹੈ ਕਿ ਮੇਰੀ ਫਿਲਮ ਨੂੰ ਸੈਂਸਰ ਤੋਂ ਮਨਜ਼ੂਰੀ ਮਿਲ ਜਾਵੇਗੀ।’ ਕੰਗਨਾ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਝਿਜਕ ਰਿਹਾ ਹੈ। ਉਸ ਦੇ ਸੈਂਸਰ ਬੋਰਡ ਨਾਲ ਵੀ ਬਹੁਤ ਸਾਰੇ ਮਸਲੇ ਹਨ ਪਰ ਉਸ ਨੂੰ ਉਮੀਦ ਹੈ ਕਿ ਇਹ ਫਿਲਮ ਰਿਲੀਜ਼ ਹੋ ਜਾਵੇਗੀ। ਉਸ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਫਿਲਮ ਦਾ ਸਰਟੀਫਿਕੇਟ ਮਿਲ ਜਾਵੇਗਾ। ਜੇ ਸੈਂਸਰ ਬੋਰਡ ਨੇ ਸਰਟੀਫਿਕੇਟ ਨਾ ਦਿੱਤਾ ਤਾਂ ਉਹ ਅਦਾਲਤ ਦਾ ਦਰ ਖੜਕਾਏਗੀ। ਉਸ ਨੇ ਅੱਗੇ ਕਿਹਾ,‘ਮੈਂ ਆਪਣਾ ਹੱਕ ਲੈਣ ਲਈ ਲੜਾਈ ਲੜਾਂਗੀ, ਤੁਸੀਂ ਇਤਿਹਾਸ ਬਦਲ ਨਹੀਂ ਸਕਦੇ ਅਤੇ ਧਮਕੀਆਂ ਦੇ ਕੇ ਡਰਾ ਨਹੀਂ ਸਕਦੇ। ਸਾਨੂੰ ਇਤਿਹਾਸ ਦਿਖਾਉਣਾ ਪਵੇਗਾ। ਲਗਪਗ 70 ਸਾਲ ਦੀ ਬਜ਼ੁਰਗ ਔਰਤ ਨੂੰ ਉਸ ਦੇ ਘਰ ਵਿੱਚ 30-35 ਵਾਰ ਗੋਲੀਆਂ ਮਾਰੀਆਂ ਗਈਆਂ… ਕਿਸੇ ਨੇ ਤਾਂ ਉਸ ਨੂੰ ਮਾਰਿਆ ਹੋਵੇਗਾ। ਤੁਹਾਨੂੰ ਇਤਿਹਾਸ ਦਿਖਾਉਣਾ ਪਵੇਗਾ ਕਿ ਉਸ ਦੀ ਮੌਤ ਕਿਵੇਂ ਹੋਈ?