ਸਾਲ 2022 ਦੌਰਾਨ ਭਾਰਤ-ਅਮਰੀਕਾ ਸਬੰਧ ਹੋਏ ਹੋਰ ਮਜ਼ਬੂਤ ਹੋਏ: ਵ੍ਹਾਈਟ ਹਾਊਸ

0
416

ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ ’ਚ 2022 ਵੱਡਾ ਸਾਲ ਰਿਹਾ ਹੈ ਅਤੇ ਆਉਂਦਾ ਵਰ੍ਹਾ 2023 ਹੋਰ ਵੀ ਵੱਡਾ ਰਹੇਗਾ। ਪ੍ਰਧਾਨ ਉਪ ਕੌਮੀ ਸੁਰੱਖਿਆ ਸਲਾਹਕਾਰ ਜੌਨ ਫਾਈਨਰ ਨੇ ਜੀ-20 ਸਿਖਰ ਸੰਮੇਲਨ ਦੌਰਾਨ ਇਕ ਸਾਂਝੇ ਬਿਆਨ ’ਤੇ ਆਮ ਸਹਿਮਤੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ। ਵਾਸ਼ਿੰਗਟਨ ’ਚ ਭਾਰਤੀ-ਅਮਰੀਕੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਫਾਈਨਰ ਨੇ ਕਿਹਾ,‘‘ਅਮਰੀਕਾ ਅਤੇ ਉਸ ਦੇ ਰਾਸ਼ਟਰਪਤੀ ਜੋਅ ਬਾਇਡਨ ਜਦੋਂ ਦੁਨੀਆ ਭਰ ’ਚ ਅਜਿਹੇ ਭਾਈਵਾਲਾਂ ਦੀ ਤਲਾਸ਼ ਕਰਦੇ ਹਨ ਜੋ ਹਕੀਕਤ ’ਚ ਜ਼ਿੰਮੇਵਾਰੀਆਂ ਦਾ ਭਾਰ ਉਠਾਉਣ ’ਚ ਸਹਾਇਤਾ ਕਰ ਸਕਦੇ ਹਨ, ਜੋ ਅਸਲ ’ਚ ਆਲਮੀ ਏਜੰਡੇ ਨੂੰ ਅੱਗੇ ਵਧਾਉਣ ’ਚ ਸਹਾਇਕ ਹੋ ਸਕਦੇ ਹਨ ਤਾਂ ਭਾਰਤ ਅਤੇ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਚੀ ’ਚ ਕਾਫੀ ਉਪਰ ਮਿਲਦੇ ਹਨ।’’