ਪੰਜਾਬ ਵਿੱਚ ਕੋਰੋਨਾ ਨਾਲ ਪੰਜ ਹੋਰ ਮੌਤਾਂ

0
1366

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ੨੪ ਘੰਟਿਆਂ ਦੌਰਾਨ ਕਰੋਨਾਵਾਇਰਸ ਤੋਂ ਪੀੜਤ ੫ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ੧੧੮ ਸੱਜਰੇ ਕੇਸਾਂ ਨਾਲ ਇਸ ਵਾਇਰਸ ਤੋਂ ਪੀੜਤਾਂ ਦੀ ਗਿਣਤੀ ੩,੬੧੫ ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਮਰਨ ਵਾਲਿਆਂ ਦੀ ਗਿਣਤੀ ੮੮ ਦੱਸੀ ਗਈ ਹੈ ਜਦਕਿ ਗ਼ੈਰ ਸਰਕਾਰੀ ਸੂਤਰਾਂ ਨੇ ਇਹ ਅੰਕੜਾ ੯੦ ਤੋਂ ਪਾਰ ਦਾ ਦੱਸਿਆ ਹੈ। ਸਿਹਤ ਵਿਭਾਗ ਨੇ ਜਲੰਧਰ ਵਿੱਚ ੨, ਲੁਧਿਆਣਾ ‘ਚ ੨ ਅਤੇ ਸੰਗਰੂਰ ਵਿੱਚ ਇੱਕ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਅੰਮ੍ਰਿਤਸਰ ‘ਚ ਸਭ ਤੋਂ ਵੱਧ ੨੫, ਲੁਧਿਆਣਾ ਵਿੱਚ ੧੩ ਅਤੇ ਜਲੰਧਰ ਵਿੱਚ ੧੨ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਹੁਸ਼ਿਆਰਪੁਰ, ਸੰਗਰੂਰ ਅਤੇ ਪਠਾਨਕੋਟ ਵਿੱਚ ਮਰਨ ਵਾਲਿਆਂ ਦੀ ਗਿਣਤੀ ੫-੫ ਜਦਕਿ ਗੁਰਦਾਸਪੁਰ, ਮੁਹਾਲੀ, ਪਟਿਆਲਾ ਅਤੇ ਕਪੂਰਥਲਾ ‘ਚ ੩-੩ ਵਿਅਕਤੀਆਂ ਦੀ ਜਾਨ ਗਈ ਹੈ। ਫਿਰੋਜ਼ਪੁਰ ‘ਚ ੨, ਬਰਨਾਲਾ, ਨਵਾਂਸ਼ਹਿਰ ਤੇ ਤਰਨ ਤਾਰਨ ‘ਚ ੧-੧ ਮੌਤ ਹੋਈ ਹੈ।
ਲੰਘੇ ੨੪ ਘੰਟਿਆਂ ਦੌਰਾਨ ਸਾਹਮਣੇ ਆਏ ੧੧੮ ਕੇਸਾਂ ‘ਚੋਂ ਅੰਮ੍ਰਿਤਸਰ ਵਿੱਚ ੩੯, ਲੁਧਿਆਣਾ ਵਿੱਚ ੨੧, ਪਟਿਆਲਾ ਵਿੱਚ ੧੨, ਬਰਨਾਲਾ ਅਤੇ ਸੰਗਰੂਰ ਵਿੱਚ ੮-੮, ਮੁਹਾਲੀ ਵਿੱਚ ੭, ਤਰਨ ਤਾਰਨ ‘ਚ ੬, ਹੁਸ਼ਿਆਰਪੁਰ ‘ਚ ੫, ਗੁਰਦਾਸਪੁਰ ‘ਚ ੪, ਫਤਿਹਗੜ੍ਹ ਸਾਹਿਬ ਵਿੱਚ ੨, ਮਾਨਸਾ, ਰੋਪੜ ਅਤੇ ਜਲੰਧਰ ‘ਚ ੧-੧ ਕੇਸ ਮਿਲਿਆ ਹੈ। ਪੰਜਾਬ ਵਿੱਚ ਕੁੱਲ ਪੀੜਤ ਵਿਅਕਤੀਆਂ ਵਿੱਚੋਂ ੨,੫੭੦ ਸਿਹਤਯਾਬ ਹੋ ਚੁੱਕੇ ਹਨ ਤੇ ੯੬੨ ਵਿਅਕਤੀ ਇਸ ਸਮੇਂ ਇਲਾਜ ਅਧੀਨ ਹਨ।