ਫੇਸਬੁੱਕ ‘ਤੇ ਆਸ਼ਕੀ ਕਰ ਕੇ ਠੱਗੇ 2.30 ਲੱਖ

0
1669

ਚੰਡੀਗੜ੍ਹ ਵਿਚ ਲੜਕੀ ਨੇ ਖੁਦ ਨੂੰ ਯੂਐੱਸ ਦੀ ਦੱਸ ਕੇ ਫੇਸਬੁੱਕ ਤੇ ਲਾਅ ਸਟੂਡੈਂਟ ਨਾਲ ਦੋਸਤੀ ਕੀਤੀ ਤੇ ਗਿਫਟ ਦੇ ਨਾ ਤੇ ੨ ਲੱਖ ੩੪ ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਸਟੂਡੈਂਟ ਦੀ ਸ਼ਿਕਾਇਤ ਤੇ ਸਾਈਬਰ ਸੈੱਲ ਦੀ ਜਾਂਦੇ ਦੇ ਬਾਅਦ ਸੈਕਟਰ ੩੧ ਥਾਣਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਬਹਿਲਾਨਾ ਦੇ ਰਹਿਣ ਵਾਲੇ ਲਾਅ ਸਟੂਡੈਂਟ ਹੇਮਰਾਜ ਪ੍ਰਾਈਵੇਟ ਜਾਬ ਵੀ ਕਰਦਾ ਹੈ। ੨੪ ਜੂਨ ੨੦੧੯ ਨੂੰ ਉਸ ਦੇ ਫੇਸਬੁੱਕ ਤੇ ਯੂਐੱਸ ਦੀ ਆਈਡੀ ਤੋਂ ਜੇਮਸ਼ ਮਾਰੀਆਂ ਦੇ ਨਾਮ ਤੋਂ ਫਰੈਂਡ ਰਿਕਵੈਸਟ ਆਈ। ਹੇਮਰਾਜ ਦੇ ਕੁੱਝ ਦਿਨ ਜਵਾਬ ਨਾ ਦੇਣ ਦੇ ਬਾਅਦ ਮਾਰੀਆਂ ਦਾ ਮੈਸੰਜਰ ਤੇ ਮੈਸਿਜ ਆਉਂਣ ਲੱਗਾ। ਚੈਕਿੰਗ ਹੋਣ ਲੱਗੀ। ਹੌਲੀ-ਹੌਲੀ ਗੱਲਬਾਤ ਵਿੱਚ ਮਾਰੀਆਂ ਨੇ ਹੇਮਰਾਜ ਤੋਂ ਵਟਸਐੱਪ ਨੰਬਰ ਲੈ ਲਿਆ। ਇਸ ਦੇ ਬਾਅਦ ਨੇ ਹੇਮਰਾਜ ਨੂੰ ਗਿਫਟ ਭੇਜਿਆ। ਜਿਸ ਵਿੱਚ ਰੱਖੇ ਸਾਮਨ ਦੀ ਲਿਸਟ ਤੇ ਕੋਰੀਅਰ ਦੀ ਸਲਿਪ ਵਟਸਐਪ ਕੀਤੀ। ੨੮ ਜੂਨ ਨੂੰ ਹੇਮਰਾਜ ਨੂੰ ਦਿੱਲੀ ਤੋਂ ਸਕਾਈਨੈੱਟ ਵਰਲਡ ਵਾਈਡ ਕੋਰੀਅਰ ਕੰਪਨੀ ਤੋਂ ਯੂਐੱਸ ਤੋਂ ਪਾਰਸਲ ਆਉਂਣ ਦੀ ਕਾਲ ਆਈ। ਕਰਮਚਾਰੀ ਅਲਿਕਟਾ ਨੇ ਹੇਮਰਾਜ ਨੂੰ ਦੱਸਿਆ ਕਿ ਪਾਰਸਲ ਰਸੀਵ ਕਰਨ ਲਈ ੩੫ ਹਜ਼ਾਰ ਰੁਪਏ ਦੀ ਕਸਟਮ ਡਿਊਟੀ ਦੇਣੀ ਹੋਵੇਗੀ। ਹੇਮਰਾਜ ਨੇ ੩੫ ਹਜ਼ਾਰ ਰੁਪਏ ਕੋਰੀਅਰ ਕੰਪਨੀ ਦੇ ਬੈਂਕ ਅਕਾਊਂਟ ਵਿੱਚ ਟਰਾਂਸਫਰ ਕਰ ਦਿੱਤੇ। ਜਿਸ ਦੇ ਬਾਅਦ ਦੁਬਾਰਾ ਤੋਂ ਕਾਲ ਆਈ ਕਿ ਪਾਰਸਲ ਵਿੱਚ ਯੂਐੱਸ ਡਾਲਰ ਹਨ। ਜਿਸ ਲਈ ਇੱਕ ਲੱਖ ੯੯ ਹਜ਼ਾਰ ਰੁਪਏ ਦੇਣੇ ਹੋਣਗੇ। ਹੇਮਰਾਜ ਨੇ ਜਮ੍ਹਾ ਕਰਵਾ ਦਿੱਤੇ। ਉਸ ਦੇ ਦੂਸਰੇ ਦਿਨ ਤੀਸਰੀ ਵਾਰ ਕਾਲ ਆਈ ਕਿ ਤਿੰਨ ਲੱਖ ੮੭ ਹਜ਼ਾਰ ੨੫੯ ਰੁਪਏ ਇਨਕਮ ਟੈਕਸ ਦੀ ਪੇਮੈਂਟ ਕਰਨੀ ਹੋਵੇਗੀ।