ਕਬੂਤਰ ਦਾ ਦੁੱਧ

0
2129

ਕਬੂਤਰ ਦੁੱਧ ਵਰਗਾ ਠੋਸ ਕਣਾਂ ਦਾ ਅਰਧ ਤਰਲ ਪਦਾਰਥ ਪੈਦਾ ਕਰਦਾ ਹੈ ਜਿਸ ਨੂੰ ਕਬੂਤਰ ਦਾ ਦੁੱਧ ਕਹਿੰਦੇ ਹਨ। ਕਬੂਤਰ ਇਸ ਦੁੱਧ ਨੂੰ ਚੁੰਝ ਰਾਹੀਂ ਚੂਚੇ ਨੂੰ ਖਿਲਾਉਂਦੇ ਹਨ। ਇਹ ਦੁੱਧ ਚੂਚੇ ਦੇ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੁੰਦਾ ਹੈ। ਇਸ ਦੁੱਧ ਨੂੰ ਮਾਦਾ ਅਤੇ ਨਰ ਕਬੂਤਰ ਦੋਵੇਂ ਪੈਦਾ ਕਰਦੇ ਹਨ।
ਇਸ ਦੁੱਧ ਨੂੰ ‘ਕਰਾਪ ਦੁੱਧ’ ਵੀ ਕਹਿੰਦੇ ਹਨ। ਇਹ ਦੁੱਧ ਪੰਛੀ ਦੇ ‘ਕਰਾਪ’ ਵਿਚ ਪੈਦਾ ਹੁੰਦਾ ਹੈ। ਇਹ ਪੰਛੀ ਦੀ ਭੋਜਨ ਨਲੀ ਅਤੇ ਮਿਹਦੇ ਵਿਚਕਾਰ ਹੁੰਦਾ ਹੈ ਜਿਸ ਵਿਚ ਪੰਛੀ ਭੋਜਨ ਜਮਾਂ ਕਰਦਾ ਹੈ। ਚੂਚੇ ਦੇ ਆਂਡੇ ਤੋਂ ਬਾਹਰ ਨਿਕਲਣ ਤੋਂ ਦੋ ਦਿਨ ਪਹਿਲਾਂ ਕਰਾਪ ਵਿਚ ਦੁੱਧ ਬਣਨਾ ਸ਼ੁਰੂ ਹੋ ਜਾਂਦਾ ਹੈ। ਕਰਾਪ ਵਿਚ ਦੁੱਧ ਉਸ ਸਮੇਂ ਤਕ ਬਣਦਾ ਹੈ ਜਦੋਂ ਤਕ ਚੂਚਾ ੧੦ ਦਿਨਾਂ ਦਾ ਨਹੀਂ ਹੋ ਜਾਂਦਾ।
ਇਹ ਦੁੱਧ ਕਰਾਪ ਵਿਚ ਚਰਬੀ ਭਰੇ ਸੈੱਲਾਂ ਰਾਹੀਂ ਪੈਦਾ ਹੁੰਦਾ ਹੈ। ਇਸ ਦੁੱਧ ਵਿਚ ਪ੍ਰੋਟੀਨ, ਚਰਬੀ, ਖਣਿਜ ਅਤੇ ਐਂਟੀਬੌਡੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ।