ਬਾਇਡਨ ਨੇ ਸਾਬਕਾ ਰਾਸ਼ਟਰਪਤੀ ਕੈਨੇਡੀ ਦੀ ਧੀ ਨੂੰ ਆਸਟਰੇਲੀਆ ਦੀ ਰਾਜਦੂਤ ਨਿਯੁਕਤ ਕੀਤਾ

0
818

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਜਪਾਨ ਵਿਚ ਰਾਜਦੂਤ ਵਜੋਂ ਕੰਮ ਕਰਨ ਵਾਲੀ ਮਰਹੂਮ ਰਾਸ਼ਟਰਪਤੀ ਜੌਹਨ ਐੱਫ਼ ਕੈਨੇਡੀ ਦੀ ਧੀ ਕੈਰੋਲਿਨ ਕੈਨੇਡੀ ਨੂੰ ਆਸਟਰੇਲੀਆ ਵਿਚ ਰਾਜਦੂਤ ਅਤੇ ਮਸ਼ਹੂਰ ਅਮਰੀਕੀ ਓਲੰਪਿਕ ਸਕੇਟਰ ਮਿਸ਼ੇਲ ਕਵਾਨ ਨੂੰ ਬੇਲੀਜ਼ ਵਿੱਚ ਆਪਣੇ ਮੁੱਖ ਰਾਜਦੂਤ ਵਜੋਂ ਸੇਵਾ ਕਰਨ ਲਈ ਨਾਮਜ਼ਦ ਕਰ ਰਹੇ ਹਨ। ਕੈਨੇਡੀ ਨੇ 2020 ’ਚ ਰਾਸ਼ਟਰਪਤੀ ਚੋਣ ਦੌਰਾਨ ਬਾਇਡਨ ਦਾ ਸਮਰਥਨ ਕੀਤਾ ਸੀ।